ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਟ ਕੀਤੇ 5 ਕਰੋੜ ਰੁਪਏ ਦੇ ਹੀਰੇ ਤੇ ਸੋਨੇ ਦੇ ਗਹਿਣੇ ਨਿਕਲੇ ਸੀ ‘ਨਕਲੀ’, ਸਾਬਕਾ ਜੱਥੇਦਾਰ ਤਨਖ਼ਾਹੀਆ ਕਰਾਰ  

 ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਟ ਕੀਤੇ 5 ਕਰੋੜ ਰੁਪਏ ਦੇ ਹੀਰੇ ਤੇ ਸੋਨੇ ਦੇ ਗਹਿਣੇ ਨਿਕਲੇ ਸੀ ‘ਨਕਲੀ’, ਸਾਬਕਾ ਜੱਥੇਦਾਰ ਤਨਖ਼ਾਹੀਆ ਕਰਾਰ  

ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਭੇਟ ਕੀਤੇ ਗਏ ਲਗਭਗ 5 ਕਰੋੜ ਰੁਪਏ ਦੇ ਕੀਮਤੀ ਹੀਰੇ, ਗਹਿਣੇ ਅਤੇ ਸੋਨੇ ਦੀਆਂ ਵਸਤੂਆਂ ਨਕਲੀ ਨਿਕਲੀਆਂ ਹਨ। ਇਸ ਦਾ ਅਰਥ ਇਹ ਹੈ ਕਿ ਜਿਹੜੀ ਮਾਤਰਾ ਵਿੱਚ ਸੋਨੇ ਦੀ ਸ਼ੁੱਧਤਾ ਦੀ ਗੱਲ ਕਹੀ ਗਈ ਹੈ, ਉਹ ਅਸਲ ਵਿੱਚ ਬਹੁਤ ਘੱਟ ਹੈ।

ਇਸ ਭੇਟਾ ਦੇ ਨਕਲੀ ਹੋਣ ਦੇ ਮਾਮਲੇ ਵਿੱਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਮੈਰਾਥਨ ਮੀਟਿੰਗ ਕਰਕੇ ਸਾਬਕਾ ਜੱਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਹੈ ਜਦਕਿ ਦਾਨਕਰਤਾ, ਕਰਤਾਰਪੁਰ, ਪੰਜਾਬ ਦੇ ਵਸਨੀਕ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਮਨ੍ਹਾਂ ਕਰਨ ਦੇ ਬਾਵਜੂਦ ਮੀਡੀਆ ਵਿੱਚ ਬਿਆਨ ਦੇਣ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮਾਂ ਹੇਠ ਧਾਰਮਿਕ ਸਜ਼ਾ ਸੁਣਾਈ ਗਈ ਹੈ।

ਉਹਨਾਂ ਨੂੰ ਇੱਕ ਅਖੰਡ ਪਾਠ, 1100 ਕੜਾਹ ਪ੍ਰਸ਼ਾਦ, 3 ਦਿਨਾਂ ਤੱਕ ਭਾਂਡੇ ਅਤੇ ਜੋੜਾ ਘਰ ਵਿੱਚ ਸੇਵਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਐਤਵਾਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਸਾਬਕਾ ਜੱਥੇਦਾਰ ਗਿਆਨੀ ਰਣਜੀਤ ਸਿੰਘ ਅਤੇ ਪੰਜਾਬ ਦੇ ਕਰਤਾਰਪੁਰ ਨਿਵਾਸੀ ਡਾ. ਗੁਰਵਿੰਦਰ ਸਿੰਘ ਸਮਰਾ ਦੇ ਵੱਡੇ ਸਪੁੱਤਰ ਹਰਮਨਦੀਪ ਸਿੰਘ ਸਮਰਾ ਨੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹੁੰਚ ਕੇ ਆਪਣੀ ਹਾਜ਼ਰੀ ਦਰਜ ਕਰਵਾਈ।

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਾਨੀ ਸੱਜਣ ਅਤੇ ਜੱਥੇਦਾਰ ਪਾਸੋਂ ਮਿਲੇ ਸਬੂਤਾਂ ਨੂੰ ਲੈ ਕੇ ਕਰੀਬ 8 ਤੋਂ 9 ਘੰਟੇ ਤੱਕ ਮੈਰਾਥਨ ਮੀਟਿੰਗ ਵਿੱਚ ਵਿਚਾਰ ਕਰਕੇ ਪੰਜ ਪਿਆਰਿਆਂ ਨੇ ਦੇਰ ਰਾਤ ਆਪਣਾ ਫ਼ੈਸਲਾ ਸੁਣਾਇਆ। ਦਰਅਸਲ, 1 ਜਨਵਰੀ, 2022 ਨੂੰ ਡਾਕਟਰ ਸਮਰਾ ਨੇ 5 ਕਰੋੜ ਰੁਪਏ ਦੀ ਰਾਸ਼ੀ ਦੇ ਸੋਨੇ ਦਾ ਹਾਰ, ਸੋਨੇ ਦੀ ਕਿਰਪਾਨ, ਸੋਨੇ ਦਾ ਬਣਿਆ ਨਿੱਕਾ ਪਲੰਗ ਅਤੇ ਕਲਗੀ ਭੇਟ ਕੀਤੀ ਸੀ।

ਬਾਅਦ ਦੇ ਦਿਨਾਂ ਵਿੱਚ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਤਤਕਾਲੀ ਚੇਅਰਮੈਨ ਸਵਰਗੀ ਅਵਤਾਰ ਸਿੰਘ ਹਿੱਤ ਦੇ ਹੁਕਮਾਂ ਤੇ ਸਿੱਖ ਸੰਗਤਾਂ ਦੇ ਸ਼ੱਕ ਅਤੇ ਕਮੇਟੀ ਦੀ ਵਿਰੋਧੀ ਧਿਰ ਦੀ ਮੰਗ ਦੇ ਆਧਾਰ ਤੇ ਇਹਨਾਂ ਵਸਤਾਂ ਦੀ ਜਾਂਚ ਕਰਵਾਈ ਗਈ ਸੀ, ਜਿਸ ਵਿੱਚ ਸਾਹਮਣੇ ਆਇਆ ਕਿ ਜਿਸ ਮਾਤਰਾ ਵਿੱਚ ਸੋਨੇ ਦੀ ਸ਼ੁੱਧਤਾ ਦੀ ਗੱਲ ਕਹੀ ਗਈ ਹੈ, ਉਹ ਅਸਲ ਵਿੱਚ ਬਹੁਤ ਘੱਟ ਹੈ। ਤਤਕਾਲੀ ਪ੍ਰਧਾਨ ਸਵਰਗੀ ਅਵਤਾਰ ਸਿੰਘ ਦੇ ਹਿੱਤ ਨੇ ਇਸ ਮਾਮਲੇ ਦੀ ਜਾਂਚ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਕੀਤਾ ਸੀ।

Leave a Reply

Your email address will not be published.