ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਪਹਿਲਾਂ ਹੀ ਕਈ ਤਰ੍ਹਾਂ ਦੇ ਇਲਜ਼ਾਮ ਲਗ ਚੁੱਕੇ ਹਨ। ਕਈ ਵਾਰੀ ਓਹਨਾ ਦਾ ਨਾਮ ਸੁਰਖੀਆਂ ਵਿੱਚ ਆਇਆ ਹੈ। ਕਈ ਵਾਰ ਉਨ੍ਹਾਂ ਨੂੰ ਮੀਡੀਆ ਦਾ ਸਾਹਮਣਾ ਕਰਨਾ ਪਿਆ ਹੈ। ਕੁਝ ਗੰਭੀਰ ਇਲਜ਼ਾਮ ਓਹਨਾ ਉਪਰ ਕਾਫ਼ੀ ਚਿਰ ਤੋਂ ਮੰਡਰਾ ਰਹੇ ਹਨ। ਹੁਣੇ-ਹੁਣੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਰੀ ਕੀਤੀ ਹਿਦਾਇਤ ਦਾ।

ਭਾਈ ਸਾਹਿਬ ਭਾਈ ਰਣਜੀਤ ਸਿੰਘ ਤੇ ਇਲਜ਼ਾਮ ਹੈ ਕੀ ਉਹ ਗੁਰਬਾਣੀ ਦੀ ਵਿਆਖਿਆ ਤੋੜ-ਮਰੋੜ ਕੇ ਸੰਗਤ ਅੱਗੇ ਪੇਸ਼ ਕਰਦੇ ਹਨ ਅਤੇ ਕਦੇ-ਕਦੇ ਓਹਨਾ ਦੀ ਵਿਆਖਿਆ ਗੁਰਬਾਣੀ ਦੇ ਸਿਧਾਂਤਾਂ ਦੇ ਉਲਟ ਹੁੰਦੀ ਹੈ। ਸਿੱਖ ਪੰਥਕ ਆਗੂਆਂ ਨੇ ਢੱਡਰੀਆਂ ਵਾਲੇ ਨੂੰ ਆਪਣੀ ਗਲਤੀ ਮੰਨਣ ਅਤੇ ਮਾਫੀ ਮੰਗਣ ਨੂੰ ਕਿਹਾ ਸੀ ਪਰ ਢੱਡਰੀਆਂ ਵਾਲੇ ਨੇ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਸੀ ਕੀ ਉਹ ਇਸ ਤਰ੍ਹਾਂ ਕਿਸੇ ਨਾਲ ਵੀ ਕੋਈ ਗੱਲ ਨਹੀਂ ਕਰਨਾ ਚਾਹੁੰਦੇ।

ਪੰਜ ਸਿੰਘਾਂ ਦੀ ਹਜ਼ੂਰੀ ਵਿਚ ਹੋਏ ਫੈਸਲੇ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਨੇ ਇਹ ਨੋਟਿਸ ਸੰਗਤ ਨੂੰ ਪੜ੍ਹ ਕੇ ਸੁਣਾਇਆ ਹੈ ਜਦੋਂ ਤੱਕ ਢਡਰੀਆ ਵਾਲਾ ਆਪਣੀ ਗਲਤੀਆਂ ਦੀ ਮਾਫੀ ਨਹੀਂ ਮੰਗਦਾ ਉਦੋਂ ਤੱਕ ਉਸ ਦੇ ਕੋਈ ਵੀ ਦਿਵਾਨ ਨਹੀਂ ਲਗਾਏ ਜਾਣਗੇ। ਉਹਨਾਂ ਸੰਗਤ ਅੱਗੇ ਅਪੀਲ ਕੀਤੀ ਹੈ ਕਿ ਸੰਗਤ ਨੂੰ ਢੱਡਰੀਆਂ ਵਾਲੇ ਨੂੰ ਸੁਣਨਾ ਛੱਡਣਾ ਹੋਵੇਗਾ ਅਤੇ ਨਾ ਹੀ ਉਸ ਦੀ ਕੋਈ ਵੀਡੀਉ ਅੱਗੇ ਸਾਂਝੀ ਕੀਤੀ ਜਾਵੇ। ਜੇਕਰ ਇਸ ਦੇ ਬਾਵਜੂਦ ਵੀ ਕੋਈ ਵਿਅਕਤੀ ਢੱਡਰੀਆਂ ਵਾਲੇ ਦੇ ਦੀਵਾਨ ਲਗਾਉਂਦਾ ਹੈ ਤਾਂ ਉਸ ਨੂੰ ਵੀ ਬਰਾਬਰ ਦੀ ਸਜ਼ਾ ਦਿੱਤੀ ਜਾਵੇਗੀ। ਉਸਦਾ ਦੀਵਾਨਾਂ ਵਿੱਚ ਸਾਥ ਦੇਣ ਵਾਲਾ ਹਰ ਵਿਅਕਤੀ ਦੋਸ਼ੀ ਪਾਇਆ ਜਾਵੇਗਾ।
