Business

ਢੀਂਡਸਾ ਨੇ ਫਿਰ ਬੋਲਿਆ ਬਾਦਲਾਂ ’ਤੇ ਧਾਵਾ, ਹੁਣ ਕਰ ਦਿੱਤਾ ਵੱਡਾ ਐਲਾਨ, ਬਾਦਲ ਦਲ ਨੂੰ ਪੈਣਗੀਆਂ ਭਾਜੜਾਂ?

ਮੌਜੂਦਾ ਸਮੇਂ ਅਕਾਲੀ ਦਲ ਨੂੰ ਪੰਥਕ ਮਾਮਲਿਆਂ ਚ ਸਭ ਤੋਂ ਵੱਡੀ ਚੁਣੌਤੀ ਅਕਾਲੀ ਦਲ (ਬਾਦਲ) ਨੂੰ ਤਿਲਾਂਜਲੀ ਦੇ ਕੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਦਾ ਵਿ ਰੋ ਧ ਕਰਨ ਵਾਲੇ ਸੀਨੀਅਰ ਅਕਾਲੀ ਆਗੂਆਂ ਵੱਲੋਂ ਦਿੱਤੀ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਜਦੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ ਵੱਲੋਂ ਅਕਾਲੀ ਦਲ (ਟਕਸਾਲੀ) ਬਣਾਇਆ ਗਿਆ ਤਾਂ ਸੁਖਬੀਰ ਬਾਦਲ ਦੇ ਹਮਾਇਤੀਆਂ ਨੇ ਆਪਣੇ ਵਿਰੋਧੀ ਬਾਗੀ ਟਕਸਾਲੀ ਆਗੂਆਂ ਦਾ ਮਜ਼ਾਕ ਉਡਾਇਆ। ਘਰ ‘ਚ ਚੁੱਪ ਬੈਠੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਮੈਦਾਨ ‘ਚ ਆ ਗਏ ਤਾਂ ਪਹਿਲਾਂ ਪਰਮਿੰਦਰ ਸਿੰਘ ਢੀਂਡਸਾ ਨੂੰ ਪਲੋਸਣ ਦੀ ਕੋਸ਼ਿਸ਼ ਕੀਤੀ ਗਈ

ਪਰ ਗੱਲ ਨਾ ਬਣੀ। ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਨਵਾਂ ਅਕਾਲੀ ਦਲ ਕਾਇਮ ਹੋ ਗਿਆ। ਜਥੇਦਾਰ ਬ੍ਰਹਮਪੁਰਾ ਨੂੰ ਛੱਡ ਕੇ ਜਥੇਦਾਰ ਸੇਖਵਾਂ ਅਤੇ ਬੀਰਦਵਿੰਦਰ ਸਿੰਘ ਢੀਂਡਸਾ ਨਾਲ ਆ ਗਏ ਤਾਂ ਜਥੇਦਾਰ ਬ੍ਰਹਮਪੁਰਾ ਹਸਪਤਾਲ ‘ਚ ਦਾਖਲ ਸਨ। ਉਨ੍ਹਾਂ ਨੇ ਢੀਂਡਸਾ ਵੱਲੋਂ ਜਥੇਦਾਰ ਸੇਖਵਾਂ ਨੂੰ ਸ਼ਾਮਲ ਕਰਨ ਦਾ ਤਿੱਖਾ ਵਿਰੋਧ ਕੀਤਾ। ਇਹ ਪਤਾ ਲਗਦਿਆਂ ਹੀ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਹਸਪਤਾਲ ‘ਚ ਜਥੇਦਾਰ ਬ੍ਰਹਮਪੁਰਾ ਕੋਲ ਚਲੇ ਗਏ। ਜਥੇਦਾਰ ਬ੍ਰਹਮਪੁਰਾ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਜਥੇਦਾਰ ਬ੍ਰਹਮਪੁਰਾ ਨੂੰ ਵਾਪਸ ਅਕਾਲੀ ਦਲ

ਚ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ। ਜਥੇਦਾਰ ਬ੍ਰਹਮਪੁਰਾ ਨੇ ਢੀਂਡਸਾ ਅਤੇ ਉਸ ਦੇ ਸਾਥੀਆਂ ਦੀ ਆਲੋਚਨਾ ਕੀਤੀ ਪਰ ਉਹ ਸੁਖਬੀਰ ਬਾਦਲ ਵਾਲੇ ਵਿਰੋਧ ਦੇ ਮੁੱਦੇ ‘ਤੇ ਕਾਇਮ ਰਹੇ। ਸੂਤਰਾਂ ਅਨੁਸਾਰ ਅਕਾਲੀ ਦਲ (ਟਕਸਾਲੀ) ਅਤੇ ਢੀਂਡਸਾ ਦੇ ਕਈ ਆਗੂਆਂ ਦੀਆਂ ਇਸ ਘਟਨਾ ਤੋਂ ਬਾਅਦ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਇਨ੍ਹਾਂ ਦੋਹਾਂ ਧੜਿਆਂ ਵੱਲੋਂ ਸੰਕੇਤ ਆ ਰਹੇ ਹਨ ਕਿ ਜਥੇਦਾਰ ਬ੍ਰਹਮਪੁਰਾ ਨੂੰ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ‘ਚ ਸਰਪ੍ਰਸਤ ਦਾ ਰੁਤਬਾ ਪੇਸ਼ ਕਰਨ ਬਾਰੇ ਸਹਿਮਤੀ ਹੋ ਗਈ ਹੈ। ਜੇਕਰ ਇਹ ਸੁਝਾਅ ਸਿਰੇ ਚੜ੍ਹ ਜਾਂਦਾ ਹੈ ਤਾਂ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਪੰਥਕ ਮਾਮਲਿਆਂ ਵਿੱਚ ਆਪਣੇ ਹੀ ਪੁਰਾਣੇ ਸਾਥੀਆਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ।

Click to comment

Leave a Reply

Your email address will not be published. Required fields are marked *

Most Popular

To Top