News

ਡ. ਵਿਜੇ ਸਿੰਗਲਾ ਦੇ ਮਾਮਲੇ ਵਿੱਚ ਵੱਡਾ ਖੁਲਾਸਾ, ਰਿਸ਼ਵਤ ਮਾਮਲੇ ਚ ਭਾਣਜਾ ਵੀ ਸੀ ਸ਼ਾਮਲ

ਡਾ. ਵਿਜੇ ਸਿੰਗਲਾ ਰਿਸ਼ਵਤ ਦੇ ਮਾਮਲੇ ਵਿੱਚ ਬਰਖਾਸਤ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਖੁਲਾਸਾ ਕੀਤਾ ਹੈ। ਇਸ ਨਾਲ ਜੁੜੀ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ ਕਿ ਵਿਜੇ ਸਿੰਗਲਾ ਨੇ ਕਾਰੋਬਾਰੀ ਸਕੇ ਭਾਣਜੇ ਪ੍ਰਦੀਪ ਕੁਮਾਰ ਨੂੰ ਓਐਸਡੀ ਲਾਇਆ ਸੀ। ਪ੍ਰਦੀਪ ਕੁਮਾਰ ਰਿਸ਼ਵਤ ਮਾਮਲੇ ਵਿੱਚ ਸ਼ਾਮਲ ਸੀ।

Punjab Health Minister Vijay Singla sacked over corruption, arrested soon  afterwards – The Sen Times

ਸ਼ਿਕਾਇਤਕਰਤਾ ਮੁਤਾਬਕ ਮੰਤਰੀ ਨੇ ਪਿਛਲੇ ਦਿਨੀਂ ਪੰਜਾਬ ਭਵਨ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਗੱਲਬਾਤ ਲਈ ਸੱਦਿਆ ਸੀ। ਹਾਲਾਂਕਿ ਡਾ. ਵਿਜੈ ਸਿੰਗਲਾ ਜਲਦੀ ਹੀ ਮੀਟਿੰਗ ਵਿਚੋਂ ਇਹ ਕਹਿ ਕੇ ਚਲੇ ਗਏ ਕਿ ਉਨ੍ਹਾਂ ਕਿਸੇ ਜ਼ਰੂਰੀ ਕੰਮ ਜਾਣਾ ਹੈ ਤੇ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਸਾਰੀ ਗੱਲਬਾਤ ਉਨ੍ਹਾਂ ਦੇ ਓਐੱਸਡੀ ਪਰਦੀਪ ਕੁਮਾਰ ਕਰਨਗੇ।

ਇਸ ਮਗਰੋਂ ਓਐੱਸਡੀ ਲਗਾਤਾਰ ਵਟਸਐਪ ਕਾਲ ਕਰ ਕੇ ਅਫ਼ਸਰਾਂ ਨੂੰ ਕਮਿਸ਼ਨ ਪੁੱਜਦੀ ਕਰਨ ਲਈ ਧਮਕਾ ਰਿਹਾ ਸੀ। ਸਿਹਤ ਵਿਭਾਗ ਦੇ ਅਧਿਕਾਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਕਰਕੇ ਸਾਰੀ ਜਾਣਕਾਰੀ ਦਿੱਤੀ।

Click to comment

Leave a Reply

Your email address will not be published.

Most Popular

To Top