News

ਡੋਨਾਲਡ ਟਰੰਪ ਨੇ ਸੀਨੀਅਰ ਅਫ਼ਸਰ ਨੂੰ ਅਹੁਦੇ ਤੋਂ ਹਟਾਇਆ

ਅਮਰੀਕਾ ਵਿੱਚ ਜੋ ਬਾਇਡਨ ਨਵੇਂ ਰਾਸ਼ਟਰਪਤੀ ਐਲਾਨੇ ਗਏ ਹਨ। ਉਹਨਾਂ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡੀ ਟੱਕਰ ਨਾਲ ਹਰਾਇਆ ਹੈ ਪਰ ਡੋਨਾਲਡ ਟਰੰਪ ਹਾਰ ਮੰਨਣ ਨੂੰ ਤਿਆਰ ਨਹੀਂ ਹੈ। ਰੱਖਿਆ ਮੰਤਰੀ ਮਾਈਕ ਪੌਂਪੀਓਂ ਨੇ ਕਿਹਾ ਕਿ ਸੱਤਾ ਦਾ ਤਬਾਦਲਾ ਸ਼ਾਂਤੀਪੂਰਵਕ ਤਰੀਕੇ ਨਾਲ ਹੋਵੇਗਾ।

ਪਰ ਡੌਨਾਲਡ ਟਰੰਪ ਹੀ ਰਾਸ਼ਟਰਪਤੀ ਹੋਣਗੇ। ਨਵੀਂ ਸਰਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਮਾਈਕ ਪੌਂਪੀਓ ਦੇ ਇਸ ਬਿਆਨ ਤੋਂ ਬਾਅਦ ਅਮਰੀਕੀ ਮੀਡੀਆ ‘ਚ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਡੌਨਾਲਡ ਟਰੰਪ ਤਖਤਾਪਲਟ ਕਰ ਸਕਦੇ ਹਨ।

ਖਬਰਾਂ ਇਹ ਵੀ ਹਨ ਕਿ ਡੌਨਾਲਡ ਟਰੰਪ ਵੱਲੋਂ ਅਮਰੀਕਾ ਦੇ ਰੱਖਿਆ ਮੰਤਰਾਲੇ ‘ਚ ਵੱਡੇ ਪੈਮਾਨੇ ‘ਤੇ ਬਦਲਾਅ ਕੀਤੇ ਜਾ ਰਹੇ ਹਨ। ਪੇਂਟਾਗਨ ਦੇ ਫੌਜੀ ਅਗਵਾਈ ‘ਚ ਤੇਜ਼ੀ ਨਾਲ ਹੋ ਰਹੇ ਬਦਲਾਅ ਨੇ ਲੋਕਾਂ ਦੇ ਫਿਕਰ ਵਧਾ ਦਿੱਤੇ ਹਨ। ਟਰੰਪ ਪ੍ਰਸ਼ਾਸਨ ਨੇ ਪੇਂਟਾਗਨ ਦੇ ਸਭ ਤੋਂ ਸੀਨੀਅਰ ਅਫਸਰਾਂ ਨੂੰ ਹਟਾ ਦਿੱਤਾ ਹੈ।

ਦਸ ਦਈਏ ਕਿ ਡੋਨਾਲਡ ਟਰੰਪ ਨੇ ਰੱਖਿਆ ਸਕੱਤਰ ਮਾਰਕ ਐਸਪਰ ਨੂੰ ਅਹੁਦੇ ਤੋਂ ਅਹੁਦੇ ਤੋਂ ਹਟਾਇਆ ਸੀ। ਟਰੰਪ ਨੇ ਟਵੀਟ ਕੀਤਾ ਕਿ ਮਾਰਕ ਐਸਪਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਉਹਨਾਂ ਦੀ ਥਾਂ ਰਾਸ਼ਟਰੀ ਰੱਖਿਆ ਅੱਤਵਾਦ ਕੇਂਦਰ ਦੇ ਨਿਰਦੇਸ਼ਕ ਕ੍ਰਿਸਟੋਫਰ ਸੀ.ਮਿਲਰ ਨੂੰ ਕਾਰਜਵਾਹਕ ਰੱਖਿਆ ਸਕੱਤਰ ਦੇ ਤੌਰ ਤੇ ਲਿਆ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top