ਡੋਨਾਲਡ ਟਰੰਪ ਨੇ ਮੁੜ ਤੋਂ ਵੋਟਾਂ ਗਿਣਨ ਦੀ ਰੱਖੀ ਮੰਗ, ਨਹੀਂ ਮੰਨੀ ਹਾਰ

ਜੋ ਬਾਇਡਨ ਡੋਨਾਲਡ ਟਰੰਪ ਨੂੰ ਹਰਾ ਕੇ ਰਾਸ਼ਟਰਪਤੀ ਚੋਣਾਂ ਜਿੱਤ ਗਏ ਹਨ। ਰਾਸ਼ਟਰਪਤੀ ਚੋਣਾਂ ਵਿੱਚ ਹਾਰ ਮਿਲਣ ਤੋਂ ਬਾਅਦ ਡੋਨਾਲਡ ਟਰੰਪ ਲਗਾਤਾਰ ਜੋ ਬਾਇਡਨ ਦੀ ਜਿੱਤ ਤੇ ਸਵਾਲ ਚੁੱਕ ਰਹੇ ਹਨ। ਟਰੰਪ ਨੇ ਇਕ ਵਾਰ ਫਿਰ ਅਪਣੀ ਹਾਰ ਨਾ ਮੰਨਦਿਆਂ ਵੋਟਾਂ ਦੀ ਗਿਣਤੀ ਮੁੜ ਤੋਂ ਕਰਨ ਦੀ ਮੰਗ ਕੀਤੀ ਹੈ।

ਦਰਅਸਲ ਵਾਈਟ ਹਾਊਸ ਵਿੱਚ ਕਾਰਵਾਈ ਗਈ ਕ੍ਰਿਸਮਸ ਪਾਰਟੀ ਵਿੱਚ ਉਹਨਾਂ ਕਿਹਾ ਕਿ ਪਿਛਲੇ ਚਾਰ ਸਾਲ ਉਹਨਾਂ ਲਈ ਕਾਫ਼ੀ ਚੰਗੇ ਸਾਬਿਤ ਹੋਏ। ਅਸਲ ਵਿੱਚ ਰਿਪਬਲਿਕ ਪਾਰਟੀ ਦੇ ਲੋਕ ਇਸ ਪਾਰਟੀ ਦਾ ਹਿੱਸਾ ਰਹੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਪਾਰਟੀ ਵਿੱਚ ਮੀਡੀਆ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ।
ਪਰ ਇਸ ਦੇ ਬਾਵਜੂਦ ਪਾਰਟੀ ਦਾ ਇਕ ਵੀਡੀਓ ਬਾਹਰ ਆ ਗਿਆ ਹੈ। ਹੁਣ ਉਹ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਸ ਦਈਏ ਕਿ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਸਾਮਹਣੇ ਆਉਣ ਤੋਂ ਬਾਅਦ ਲਗਾਤਾਰ ਡੋਨਾਲਡ ਟਰੰਪ ਇਸ ਨੂੰ ਨਕਾਰਦੇ ਹੋਏ ਬਾਇਡਨ ਦੀ ਜਿੱਤ ਤੇ ਸਵਾਲ ਚੁੱਕ ਰਹੇ ਹਨ।
ਟਰੰਪ ਕਈ ਵਾਰ ਬਿਆਨ ਦੇ ਚੁੱਕੇ ਹਨ ਕਿ ਚੋਣ ਨਤੀਜਿਆਂ ਵਿੱਚ ਕਿਸੇ ਤਰ੍ਹਾਂ ਦੀ ਧੋਖਾਧੜੀ ਹੋਈ ਹੈ। ਜਿਸ ਕਾਰਨ ਬਾਇਡਨ ਦੀ ਜਿੱਤ ਦਿਖਾਈ ਜਾ ਰਹੀ ਹੈ। ਟਰੰਪ ਦੇ ਸਹਿਯੋਗੀ ਬਿੱਲ ਬਾਰ ਦਾ ਕਹਿਣਾ ਹੈ ਕਿ ਹੁਣ ਤਕ ਕੋਈ ਸਬੂਤ ਹੱਥ ਨਹੀਂ ਲੱਗਿਆ ਜਿਸ ਤੋਂ ਇਹ ਸਾਬਤ ਹੋਵੇ ਕਿ ਚੋਣ ਪ੍ਰਕਿਰਿਆ ਜਾਂ ਨਤੀਜਿਆਂ ਵਿੱਚ ਕਿਸੇ ਤਰ੍ਹਾਂ ਦਾ ਧੋਖਾ ਹੋਇਆ ਹੈ।
