News

ਡੋਨਾਲਡ ਟਰੰਪ ਅਤੇ ਉਹਨਾਂ ਦੀ ਪਤਨੀ ਨੂੰ ਹੋਇਆ ਕੋਰੋਨਾ ਵਾਇਰਸ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣਾ ਕੋਰੋਨਾ ਟੈਸਟ ਕਰਵਾਇਆ ਸੀ ਜਿਸ ਦੀ ਰਿਪੋਰਟ ਆ ਚੁੱਕੀ ਹੈ। ਟਰੰਪ ਅਤੇ ਉਹਨਾਂ ਦੀ ਪਤਨੀ ਮੇਲਾਨਿਆ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਡੋਨਾਲਡ ਟਰੰਪ ਨੇ ਇਸ ਦੀ ਜਾਣਕਾਰੀ ਅਪਣੇ ਟਵੀਟ ਰਾਹੀਂ ਸਾਂਝੀ ਕੀਤੀ ਹੈ।

ਇਸ ਤੋਂ ਬਾਅਦ ਉਹ ਦੋਵੇਂ ਆਈਸੋਲੇਟ ਹੋ ਗਏ ਹਨ। ਵੀਰਵਾਰ ਨੂੰ ਟਰੰਪ ਦੇ ਸੀਨੀਅਰ ਸਲਾਹਕਾਰ ਹੋਪ ਹਿਕਸ ਕੋਵਿਡ ਪਾਜ਼ੀਟਿਵ ਪਾਏ ਗਏ ਸਨ। ਹਾਲ ਹੀ ਵਿੱਚ ਉਸ ਨੇ ਰਾਸ਼ਟਰਪਤੀ ਨਾਲ ਕਈ ਯਾਤਰਾਵਾਂ ਕੀਤੀਆਂ ਸਨ। ਇਸ ਤੋਂ ਬਾਅਦ ਰਾਸ਼ਟਰਪਤੀ ਅਤੇ ਉਹਨਾਂ ਦੀ ਪਤਨੀ ਦਾ ਵੀ ਟੈਸਟ ਕੀਤਾ ਗਿਆ।

ਇਸ ਦੀ ਰਿਪੋਰਟ ਸ਼ੁੱਕਰਵਾਰ ਨੂੰ ਪਾਜ਼ੀਟਿਵ ਆਈ ਹੈ। ਸੀਐਨਐਨ ਦੇ ਅਨੁਸਾਰ, ਉਹ ਹੋਪ ਟਰੰਪ ਦੇ ਪ੍ਰਾਸਿਡੇਂਸ਼ੀਅਲ ਮੁਹਿੰਮ ਵਿੱਚ ਵੀ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਸੀ ਅਤੇ ਲਗਾਤਾਰ ਕੁਝ ਹਫ਼ਤਿਆਂ ਲਈ ਰਾਸ਼ਟਰਪਤੀ ਦੇ ਨਾਲ ਆਪਣੇ ਏਅਰਫੋਰਸ ਵਨ ਵਿੱਚ ਯਾਤਰਾ ਕਰ ਰਹੀ ਸੀ।

ਇਹ ਵੀ ਪੜ੍ਹੋ: ਕੀ ਨਵਜੋਤ ਸਿੱਧੂ ਰਾਹੁਲ ਦੇ ਪੰਜਾਬ ਦੌਰੇ ’ਚ ਕਰਨਗੇ ਸ਼ਿਰਕਤ? ਮਨਾਉਣ ਪਹੁੰਚੇ ਸੂਬਾ ਇੰਚਾਰਜ

ਖ਼ਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ, ਟਰੰਪ ਨੇ ਆਪਣੇ ਆਪ ਨੂੰ ਅਲੱਗ-ਥਲੱਗ ਕਰ ਲਿਆ ਅਤੇ ਟੈਸਟ ਕਰਵਾ ਲਿਆ ਸੀ। ਟਰੰਪ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹਨਾਂ ਦੀ ਨਿਜੀ ਸਲਾਹਕਾਰ ਹੋਪ ਹਿਕਸ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ।

ਇਹ ਵੀ ਪੜ੍ਹੋ: ਹਾਥਰਸ ਗੈਂਗਰੇਪ ਪੀੜਤਾ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਰਾਹੁਲ ਗਾਂਧੀ ਗ੍ਰਿਫ਼ਤਾਰ

ਟਰੰਪ ਨੇ ਕਿਹਾ ਕਿ ਹਿਕਸ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉਹਨਾਂ ਨੇ ਅਤੇ ਉਹਨਾਂ ਦੀ ਪਤਨੀ ਮੇਲਾਨਿਆ ਟਰੰਪ ਨੇ ਅਪਣਾ ਕੋਰੋਨਾ ਟੈਸਟ ਕਰਵਾਇਆ ਹੈ। ਹਾਲ ਹੀ ਵਿੱਚ ਹੋਪ ਹਿਕਸ ਅਤੇ ਹੋਰ ਸੀਨੀਅਰ ਸਹਿਯੋਗੀਆਂ ਨਾਲ ਪ੍ਰੈਜ਼ੀਡੈਂਟ ਡਿਬੇਟ ਲਈ ਕਲੀਵਲੈਂਡ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਖਰਾਬ ਹੋਣ ਤੇ ਉਹਨਾਂ ਨੇ ਟੈਸਟ ਕਰਵਾਇਆ ਤਾਂ ਉਹ ਕੋਰੋਨਾ ਪਾਜ਼ੀਟਿਵ ਪਾਈ ਗਈ।

ਹੋਪ ਹਿਕਸ ਦੇ ਕੋਰੋਨਾ ਪਾਜ਼ੀਟਿਵ ਹੋਣ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤਾ ਕਿ ਹੋਪ ਹਿਕਸ ਜੋ ਕਿ ਇੱਕ ਛੋਟੇ ਜਿਹੇ ਬਰੇਕ ਤੋਂ ਬਿਨਾਂ ਵੀ ਇੰਨੀ ਮਿਹਨਤ ਨਾਲ ਕੰਮ ਕਰਦੀ ਹੈ ਉਹ ਕੋਰੋਨਾ ਪਾਜ਼ੀਟਿਵ ਹੋ ਗਈ ਹੈ। ਦਸ ਦਈਏ ਕਿ ਹੁਣ ਟਰੰਪ ਦੇ ਚੁਣਾਵੀ ਅਭਿਆਨ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ। ਅਮਰੀਕਾ ਵਿੱਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹਨ।

Click to comment

Leave a Reply

Your email address will not be published. Required fields are marked *

Most Popular

To Top