ਡੇਰਾ ਪ੍ਰੇਮੀ ਮਾਮਲੇ ‘ਚ ਸ਼ੂਟਰਾਂ ਦਾ ਸੰਬੰਧ ਬਿਸ਼ਨੋਈ ਗੈਂਗ ਨਾਲ! ਹਰਿਆਣਾ ਤੋਂ ਆਏ ਸੀ 4 ਸ਼ੂਟਰ

 ਡੇਰਾ ਪ੍ਰੇਮੀ ਮਾਮਲੇ ‘ਚ ਸ਼ੂਟਰਾਂ ਦਾ ਸੰਬੰਧ ਬਿਸ਼ਨੋਈ ਗੈਂਗ ਨਾਲ! ਹਰਿਆਣਾ ਤੋਂ ਆਏ ਸੀ 4 ਸ਼ੂਟਰ

ਸਾਲ 2015 ’ਚ ਬੁਰਜ ਜਵਾਹਰ ਸਿੰਘ ਵਾਲੇ ਦੇ ਗੁਰਦੁਆਰਾ ਸਾਹਿਬ ’ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹੁਣ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਡੇਰਾ ਪ੍ਰੇਮੀ ਨੂੰ ਮਾਰਨ ਵਾਲੇ ਸ਼ੂਟਰਾਂ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੈ।

Image

ਇਹਨਾਂ ਵਿਚੋਂ 4 ਸ਼ੂਟਰ ਹਰਿਆਣਾ ਦੇ ਹਨ ਅਤੇ 2 ਫਰੀਦਕੋਟ ਦੇ ਹੀ ਹਨ। ਦੱਸ ਦਈਏ ਕਿ ਕੋਟਕਪੂਰਾ ‘ਚ ਬਰਗਾੜੀ ਬੇਅਦਬੀ ਮਾਮਲੇ ਦੇ ਦੋਸ਼ੀ ਡੇਰਾ ਪ੍ਰੇਮੀ ਪਰਦੀਪ ਦਾ ਵੀਰਵਾਰ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

Image

ਪਰਦੀਪ ਸਵੇਰੇ ਆਪਣੀ ਦੁਕਾਨ ਖੋਲ੍ਹਣ ਜਾ ਰਿਹਾ ਸੀ ਕਿ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਗੋਲੀਆਂ ਮਾਰੀਆਂ। ਪਰਦੀਪ ਨੂੰ ਪੁਲਸ ਸੁਰੱਖਿਆ ਮਿਲੀ ਹੋਈ ਸੀ ਤੇ ਇਸ ਘਟਨਾ ਦੌਰਾਨ ਇਕ ਗੰਨਮੈਨ ਜ਼ਖਮੀ ਹੋਇਆ ਹੈ।

Leave a Reply

Your email address will not be published.