ਡੇਰਾ ਪ੍ਰੇਮੀ ਮਾਮਲੇ ‘ਚ ਫਰੀਦਕੋਟ ਪੁਲਿਸ ਨੇ ਦੋ ਨੌਜਵਾਨ ਕੀਤੇ ਕਾਬੂ, 7 ਕਾਰਤੂਸ ਵੀ ਬਰਾਮਦ

 ਡੇਰਾ ਪ੍ਰੇਮੀ ਮਾਮਲੇ ‘ਚ ਫਰੀਦਕੋਟ ਪੁਲਿਸ ਨੇ ਦੋ ਨੌਜਵਾਨ ਕੀਤੇ ਕਾਬੂ, 7 ਕਾਰਤੂਸ ਵੀ ਬਰਾਮਦ

ਡੇਰਾ ਪ੍ਰੇਮੀ ਮਾਮਲੇ ਵਿੱਚ ਫਰੀਦਕੋਟ ਪੁਲਿਸ ਨੇ ਜੈਤੋ ਵਾਸੀ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮਾਂ ਦੀ ਪਛਾਣ ਵਿੱਕੀ ਚੌਹਾਨ ਅਤੇ ਸਵਰਨ ਸਿੰਘ ਵਾਸੀ ਜੈਤੋ ਵਾਸੀ ਹੋਈ ਹੈ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਦੋਹਾਂ ਨੇ ਵਾਰਦਾਤ ਤੋਂ ਪਹਿਲਾਂ ਹਮਲਾਵਰਾਂ ਦੇ ਠਹਿਰਨ ਅਤੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਸੀ।

Dera premi pradeep murder case Sub Inspector's son also involved in this  case | डेरा प्रेमी हत्याकांड में सब इंस्पेक्टर का बेटा भी शामिल! पुलिस  हिरासत में हो रही पूछताछ | TV9 ...

ਪੁਲਿਸ ਨੇ ਇਹ ਵੀ ਕਿਹਾ ਕਿ ਇਹੀ ਵਾਰਦਾਤ ਤੋਂ ਬਾਅਦ ਹਮਲਾਵਰਾਂ ਨੂੰ ਆਪਣੀ ਰੀਟੇਜ ਕਾਰ ਰਾਹੀਂ ਬਾਜਾਖਾਨਾ ਤੋਂ ਚੰਡੀਗੜ੍ਹ ਛੱਡ ਕੇ ਆਏ ਸਨ। ਪੁਲਿਸ ਨੇ ਰੀਟੇਜ ਕਾਰ ਵੀ ਬਰਾਮਦ ਕਰ ਲਈ ਹੈ ਜੋ ਸਵਰਨ ਸਿੰਘ ਦੀ ਹੈ। ਇਸ ਤੋਂ ਇਲਾਵਾ ਫੜ੍ਹੇ ਗਏ ਦੋਹਾਂ ਸ਼ੂਟਰਾਂ ਤੋਂ ਵਾਰਦਾਤ ਵਿਚ ਵਰਤੇ ਗਏ 2 ਪਿਸਟਲ ਅਤੇ 7 ਕਾਰਤੂਸ ਵੀ ਬਰਾਮਦ ਕਰ ਲਏ ਹਨ।

ਪੁਲਿਸ ਨੇ ਇਸ ਮਾਮਲੇ ਵਿਚ ਗ੍ਰਿਫ਼ਤਾਰ ਮਨਪ੍ਰੀਤ ਮਨੀ ਦੇ ਰਿਸ਼ਤੇਦਾਰ ਭੋਲਾ ਸਿੰਘ ਜੋ ਫਰੀਦਕੋਟ ਜੇਲ੍ਹ ਵਿਚ ਬੰਦ ਹੈ ਨੂੰ ਵੀ ਨਾਮਜ਼ਦ ਕੀਤਾ ਹੈ, ਪੁਲਿਸ ਦਾ ਕਹਿਣਾ ਕਿ ਵਾਰਦਾਤ ਤੋਂ ਪਹਿਲਾਂ ਗੋਲਡੀ ਬਰਾੜ ਵੱਲੋਂ ਭੋਲਾ ਸਿੰਘ ਨਾਲ ਵੀ ਸੰਪਰਕ ਕੀਤਾ ਗਿਆ ਸੀ।

 

Leave a Reply

Your email address will not be published.