Uncategorized

ਡੇਂਗੂ ਬੁਖ਼ਾਰ ਤੋਂ ਰਾਹਤ ਦਿਵਾਉਂਦਾ ਹੈ ਨਾਰੀਅਲ ਪਾਣੀ, ਹੋਰ ਕਈ ਬਿਮਾਰੀਆਂ ਤੋਂ ਮਿਲਦੀ ਹੈ ਨਿਜਾਤ

ਡੇਂਗੂ ਦੇ ਬੁਖ਼ਾਰ ਦਾ ਕਹਿਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਹ ਬੁਖ਼ਾਰ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜਿਸ ਨੂੰ ਠੀਕ ਹੋਣ ਵਿੱਚ ਕਾਫ਼ੀ ਸਮਾਂ ਵੀ ਲਗਦਾ ਹੈ। ਮੱਛਰ ਦੇ ਕੱਟਣ ਤੋਂ ਲਗਭਗ 3-5 ਦਿਨਾਂ ਬਾਅਦ ਡੇਂਗੂ ਬੁਖ਼ਾਰ ਦੇ ਲੱਛਣ ਵਿਖਾਈ ਦੇਣ ਲੱਗ ਜਾਂਦੇ ਹਨ, ਜਿਹਨਾਂ ਦਾ ਸਮੇਂ ਤੇ ਇਲਾਜ ਹੋਣ ਕਾਰਨ ਹਾਲਾਤ ਕਾਬੂ ਵਿੱਚ ਰਹਿੰਦੇ ਹਨ ਨਹੀਂ ਤਾਂ ਇਹ ਬਿਮਾਰੀ ਜਾਨਲੇਵਾ ਵੀ ਹੋ ਸਕਦੀ ਹੈ।

Dengue fever: Symptoms, treatment, and prevention

ਇਸ ਨਾਲ ਤੇਜ਼ ਠੰਡ ਲੱਗਣਾ, ਸਿਰਦਰਦ, ਲੱਕ ਦਰਦ ਅਤੇ ਅੱਖਾਂ ਵਿੱਚ ਤੇਜ਼ ਦਰਦ ਹੋਣ ਲੱਗਦਾ ਹੈ। ਜੋੜਾਂ ਵਿੱਚ ਦਰਦ ਹੋਣ ਤੋਂ ਇਲਾਵਾ, ਉਲਟੀਆਂ, ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ।

ਡੇਂਗੂ ਬੁਖ਼ਾਰ ਦੇ ਲੱਛਣ

ਡੇਂਗੂ ਬੁਖਾਰ ਹੋਣ ਤੇ ਤੇਜ਼ ਬੁਖਾਰ, ਹੱਥਾਂ ਪੈਰਾਂ ਵਿੱਚ ਦਰਦ, ਭੁੱਖ ਨਾ ਲੱਗਣਾ, ਉਲਟੀ ਆਉਣਾ, ਅੱਖਾਂ ਵਿੱਚ ਦਰਦ, ਕਮਜ਼ੋਰੀ, ਸਿਰਦਰਦ ਅਤੇ ਜੋੜਾਂ ਵਿੱਚ ਦਰਦ ਦੇ ਲੱਛਣ ਦਿਖਾਈ ਦਿੰਦੇ ਹਨ।

Global warming may slow the spread of dengue fever • Earth.com

ਬਚਾਅ ਅਤੇ ਉਪਾਅ

ਘਰ ਦੇ ਆਲੇ-ਦੁਆਲੇ ਸਫ਼ਾਈ ਰੱਖੋ, ਪੀਣ ਵਾਲੇ ਪਾਣੀ ਨੂੰ ਖੁੱਲ੍ਹਾ ਨਾ ਛੱਡੋ, ਰਾਤ ਨੂੰ ਸੌਂਣ ਸਮੇਂ ਅਜਿਹੇ ਕੱਪੜੇ ਪਹਿਨੋ ਜੋ ਸਰੀਰ ਦੇ ਹਰ ਹਿੱਸੇ ਨੂੰ ਢੱਕ ਸਕਣ, ਮੱਛਰਾਂ ਤੋਂ ਬਚਣ ਲਈ ਕਰੀਮ ਤੇ ਆਇਲ ਦਾ ਇਸਤੇਮਾਲ ਕਰੋ, ਠੰਡਾ ਪਾਣੀ ਨਾ ਪੀਓ ਅਤੇ ਬਾਸੀ ਰੋਟੀ ਤੋਂ ਵੀ ਪਰਹੇਜ਼ ਕਰੋ। ਹੋ ਸਕੇ ਤਾਂ ਫਿਲਟਰ ਪਾਣੀ ਦੀ ਪੀਓ।

Dengue Fever: ప్రతి జ్వరం డెంగు కాదు.. డెంగు జ్వరం లక్షణాలు.. తీసుకోవాల్సిన  చికిత్స, నివారణ చర్యలు ఏమిటంటే.. | Dengue fever symptoms ayurvedic  treatment | TV9 Telugu

ਘਰੇਲੂ ਉਪਾਅ-

ਨਾਰੀਅਲ ਪਾਣੀ

ਡੇਂਗੂ ਤੋਂ ਬਚਣ ਲਈ ਨਾਰੀਅਲ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਨਾਰੀਅਲ ਪਾਣੀ ਵਿੱਚ ਇਲੈਕਟਰੋਲਾਈਟਸ, ਮਿਨਰਲ ਵਰਗੇ ਕਈ ਜ਼ਰੂਰੀ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਲਈ ਡੇਂਗੂ ਦੀ ਸ਼ਿਕਾਇਤ ਹੋਣ ਤੇ ਨਾਰੀਅਲ ਦੇ ਪਾਣੀ ਦੀ ਵਰਤੋਂ ਖਰਨੀ ਚਾਹੀਦੀ ਹੈ।

ਸੈਲ ਵਧਾਉਣ ਲਈ ਗਾਜਰ ਦਾ ਜੂਸ ਪੀਓ

ਇੱਕ ਗਲਾਸ ਗਾਜਰ ਦੇ ਜੂਸ ਵਿੱਚ 3-4 ਚਮਚ ਚਿਕੰਦਰ ਦਾ ਜੂਸ ਮਿਲਾ ਕੇ ਮਰੀਜ਼ ਨੂੰ ਦਿਓ। ਬੱਕਰੀ ਦਾ ਦੁੱਧ, ਜੇ ਹੋ ਸਕੇ ਤਾਂ ਪਪੀਤੇ ਦੇ ਪੱਤਿਆਂ ਨੂੰ ਕੁੱਟ ਕੇ ਉਹਨਾਂ ਦਾ ਪਾਣੀ ਕੱਢ ਕੇ ਪੀਣਾ ਚਾਹੀਦਾ ਹੈ, ਸੈੱਲ ਬਹੁਤ ਤੇਜ਼ੀ ਨਾਲ ਵਧਦੇ ਹਨ।

ਤੁਲਸੀ

ਡੇਂਗੂ ਹੋਣ ਤੇ ਤੁਲਸੀ ਦੇ ਪੱਤੇ ਉਬਾਲ ਲਓ ਫਿਰ ਇਸ ਪਾਣੀ ਦੀ ਵਰਤੋਂ ਦਿਨ ਵਿੱਚ 3 ਤੋਂ 4 ਚਾਰ ਕਰੋ। ਰੋਜ਼ਾਨਾ ਇੱਕ ਸੇਬ ਖਾਓ। ਇਸ ਨਾਲ ਵੀ ਸਰੀਰ ਵਿੱਚ ਊਰਜਾ ਬਣੀ ਰਹੇਗੀ।

ਪਪੀਤੇ ਦੀਆਂ ਪੱਤੀਆਂ

ਡੇਂਗੂ ਬੁਖਾਰ ਲਈ ਪਪੀਤੇ ਦੀਆਂ ਪੱਤੀਆਂ ਵੀ ਬਹੁਤ ਫ਼ਾਇਦੇਮੰਦ ਮੰਨੀਆਂ ਜਾਂਦੀਆਂ ਹਨ। ਪਪੀਤੇ ਦੀਆਂ ਪੱਤੀਆਂ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ ਇਸ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਫਿਰ ਇੱਕ ਗਿਲਾਸ ਪਾਣੀ ਵਿੱਚ ਉਬਾਲੋ। ਬਾਅਦ ਵਿੱਚ ਇਸ ਦਾ ਸੇਵਨ ਕਰੋ। ਅਜਿਹਾ ਕਰਨ ਦੇ ਨਾਲ ਡੇਂਗੂ ਤੋਂ ਰਾਹਤ ਮਿਲੇਗੀ।

ਕਾਲੀ ਮਿਰਚ ਤੇ ਹਲਦੀ

ਕਾਲੀ ਮਿਰਚ ਅਤੇ ਹਲਦੀ ਵੀ ਡੇਂਗੂ ਬੁਖਾਰ ਤੋਂ ਰਾਹਤ ਦਿੰਦੀ ਹੈ। ਇਸ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਇੰਫਲਾਮੈਟਰੀ ਗੁਣ ਹੁੰਦੇ ਹਨ। ਕਾਲੀ ਮਿਰਚ ਅਤੇ ਹਲਦੀ ਦਾ ਸੇਵਨ ਤੁਸੀਂ ਗਰਮ ਦੁਧ ਦੇ ਨਾਲ ਕਰ ਸਕਦੇ ਹੋ।

ਚੁਕੰਦਰ ਅਤੇ ਗਾਜਰ ਦਾ ਜੂਸ  
ਇੱਕ ਗਿਲਾਸ ਗਾਜਰ ਦੇ ਜੂਸ ਵਿੱਚ 3-4 ਚਮਚ ਚੁਕੰਦਰ ਦਾ ਰਸ ਮਿਲਾ ਕੇ ਮਰੀਜ਼ ਨੂੰ ਪੀਣਾ ਚਾਹੀਦਾ ਹੈ। ਇਸ ਨਾਲ ਵੀ ਡੇਂਗੂ ਬੁਖਾਰ ਤੋਂ ਛੁਟਕਾਰਾ ਮਿਲਦਾ ਹੈ।

ਅਨਾਰ

ਮਰੀਜ਼ ਨੂੰ ਸਵੇਰ ਦੇ ਸਮੇਂ 1 ਅਨਾਰ ਖਾਣਾ ਚਾਹੀਦਾ ਹੈ ਇਸ ਨਾਲ ਬਲੱਡ ਸੈੱਲ ਤੇਜ਼ੀ ਨਾਲ ਵਧਦੇ ਹਨ।

Click to comment

Leave a Reply

Your email address will not be published.

Most Popular

To Top