ਡੇਂਗੂ ‘ਚ ਤੇਜ਼ੀ ਨਾਲ ਹੋਵੇਗੀ ਰਿਕਵਰੀ, ਡਾਈਟ ਵਿੱਚ ਸ਼ਾਮਲ ਕਰੋ ਇਹ ਚੀਜ਼ਾਂ  

 ਡੇਂਗੂ ‘ਚ ਤੇਜ਼ੀ ਨਾਲ ਹੋਵੇਗੀ ਰਿਕਵਰੀ, ਡਾਈਟ ਵਿੱਚ ਸ਼ਾਮਲ ਕਰੋ ਇਹ ਚੀਜ਼ਾਂ  

ਡੇਂਗੂ ਫਲੂ ਵਰਗੀ ਬਿਮਾਰੀ ਹੁੰਦੀ ਹੈ ਜੋ ਕਿ ਏਡੀਜ਼ ਮੱਛਰ ਦੁਆਰਾ ਫੈਲਦੀ ਹੈ। ਜੇ ਡੇਂਗੂ ਦਾ ਸਹੀ ਢੰਗ ਨਾਲ ਇਲਾਜ ਨਾ ਕੀਤਾ ਜਾਵੇ ਤਾਂ ਇਹ ਖ਼ਤਰਨਾਕ ਹੋ ਸਕਦਾ ਹੈ। ਡੇਂਗੂ ਵਿੱਚ ਪਲੇਟਲੈਟਸ ਦਾ ਤੇਜ਼ੀ ਨਾਲ ਡਿੱਗਣਾ ਕਈ ਵਾਰ ਜਾਨਲੇਵਾ ਵੀ ਸਾਬਤ ਹੁੰਦਾ ਹੈ।

Dengue Alert! Here's How You Can Identify If Your Fever Is Dengue Or Normal  Viral

ਜੇ ਮਰੀਜ਼ ਨੂੰ ਡੇਂਗੂ ਦੇ ਸ਼ੁਰੂ ਵਿੱਚ ਹੀ ਚੰਗੀ ਸਿਹਤ ਸੰਭਾਲ ਮਿਲ ਜਾਵੇ ਤਾਂ ਉਹ ਜਲਦੀ ਠੀਕ ਹੋ ਸਕਦਾ ਹੈ। ਖੁਰਾਕ ਤੁਹਾਡੀ ਰਿਕਵਰੀ ਵਿੱਚ ਵੀ ਮਦਦ ਕਰਦੀ ਹੈ। ਜੇ ਤੁਸੀਂ ਡੇਂਗੂ ਤੋਂ ਠੀਕ ਹੋ ਰਹੇ ਹੋ ਤਾਂ ਸਰੀਰ ‘ਚ ਕਾਫੀ ਕਮਜ਼ੋਰੀ ਆ ਜਾਂਦੀ ਹੈ। ਇਸ ਦੇ ਲਈ ਖਾਣ-ਪੀਣ ਦਾ ਬਹੁਤ ਧਿਆਨ ਰੱਖੋ।

Traditional Food Around the World: 50 Famous Dishes You Have To Try —  Travlinmad Slow Travel Blog

ਡੇਂਗੂ ਤੋਂ ਠੀਕ ਹੋਣ ਦੇ ਤਰੀਕੇ

ਵੱਧ ਤੋਂ ਵੱਧ ਪੀਓ ਪਾਣੀ

ਡੇਂਗੂ ਬੁਖਾਰ ‘ਚ ਮਰੀਜ਼ ਦੇ ਸਰੀਰ ‘ਚ ਪਾਣੀ ਦੀ ਕਮੀ ਨਾ ਹੋਣ ਦਿਓ। ਚੰਗੀ ਮਾਤਰਾ ਵਿੱਚ ਤਰਲ ਖੁਰਾਕ ਲੈਣ ਨਾਲ ਰਿਕਵਰੀ ਤੇਜ਼ ਹੁੰਦੀ ਹੈ ਅਤੇ ਸਰੀਰ ਨੂੰ ਊਰਜਾ ਮਿਲਦੀ ਹੈ। ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਤਾਜ਼ੇ ਫਲਾਂ ਦਾ ਜੂਸ, ਸਬਜ਼ੀਆਂ ਦਾ ਸੂਪ, ਨਾਰੀਅਲ ਪਾਣੀ, ਅਨਾਰ ਦਾ ਰਸ ਅਤੇ ਅਨਾਨਾਸ ਦਾ ਜੂਸ ਪੀਂਦੇ ਰਹੋ। ਰੀਹਾਈਡਰੇਸ਼ਨ ਡੇਂਗੂ ਵਿੱਚ ਕਮਜ਼ੋਰੀ ਨੂੰ ਦੂਰ ਕਰਨ ਵਿੱਚ ਬਹੁਤ ਮਦਦ ਕਰਦਾ ਹੈ।

ਹਰੀਆਂ ਪੱਤੇਦਾਰ ਸਬਜ਼ੀਆਂ

ਡੇਂਗੂ ਬੁਖਾਰ ‘ਚ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਹਨ। ਜੇ ਤੁਹਾਨੂੰ ਸਬਜ਼ੀ ਦਾ ਸਵਾਦ ਪਸੰਦ ਨਹੀਂ ਹੈ ਤਾਂ ਤੁਸੀਂ ਇਸ ਦਾ ਸੂਪ ਬਣਾ ਕੇ ਪੀ ਸਕਦੇ ਹੋ। ਇਸ ਤੋਂ ਇਲਾਵਾ ਸਬਜ਼ੀਆਂ ਨੂੰ ਸਲਾਦ ਦੇ ਰੂਪ ‘ਚ ਵੀ ਖਾਧਾ ਜਾ ਸਕਦਾ ਹੈ। ਇਸ ਨਾਲ ਤੇਜ਼ੀ ਨਾਲ ਰਿਕਵਰੀ ਹੋਵੇਗੀ ਅਤੇ ਸਰੀਰ ਨੂੰ ਲੋੜੀਂਦੇ ਪੋਸ਼ਕ ਤੱਤ ਵੀ ਮਿਲ ਸਕਣਗੇ।

ਪੌਸ਼ਟਿਕ ਚੀਜ਼ਾਂ

ਡੇਂਗੂ ਦੇ ਕਾਰਨ ਮਰੀਜ਼ ਨੂੰ ਭੁੱਖ ਘੱਟ ਲੱਗਦੀ ਹੈ। ਇਸ ਹਾਲਤ ਵਿੱਚ ਪਾਚਨ ਤੰਤਰ ਸੁਸਤ ਹੋ ਜਾਂਦਾ ਹੈ। ਇਸ ਲਈ ਅਜਿਹੀ ਖੁਰਾਕ ਲਓ ਜੋ ਪੌਸ਼ਟਿਕ ਹੋਵੇ ਅਤੇ ਆਸਾਨੀ ਨਾਲ ਪਚ ਜਾਵੇ। ਮਰੀਜ਼ ਨੂੰ ਸਬਜ਼ੀਆਂ ਦੀ ਖਿਚੜੀ, ਦਲੀਆ ਅਤੇ ਦਾਲ ਖੁਆਓ। ਭੋਜਨ ਵਿੱਚ ਸੁਆਦ ਲਿਆਉਣ ਲਈ ਧਨੀਆ, ਲਸਣ, ਅਦਰਕ ਅਤੇ ਨਿੰਬੂ ਵਰਗੀਆਂ ਚੀਜ਼ਾਂ ਦੀ ਵਰਤੋਂ ਕਰੋ।

ਬਾਹਰਲੇ ਭੋਜਨ ਤੋਂ ਕਰੋ ਪਰਹੇਜ਼

ਜੇ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ ਤਾਂ ਬਾਹਰ ਦੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਡੇਂਗੂ ਵਿੱਚ ਤੁਹਾਨੂੰ ਪੀਜ਼ਾ, ਬਰਗਰ, ਕੋਲਡ ਡਰਿੰਕ ਜਾਂ ਹੋਰ ਕੋਈ ਵੀ ਬਾਹਰ ਦਾ ਭੋਜਨ ਨਹੀਂ ਖਾਣਾ ਚਾਹੀਦਾ।

Leave a Reply

Your email address will not be published.