News

ਡੀ. ਸੀ. ਦਾ ਹੁਕਮ, ਜਲੰਧਰ ’ਚ ਤੈਅ ਹੋਏ ਫਲਾਂ ਅਤੇ ਸਬਜ਼ੀਆਂ ਦੇ ਭਾਅ

ਭਾਰਤ ਦੇ ਨਾਲ ਨਾਲ ਪੰਜਾਬ ਵਿੱਚ ਵੀ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਉੱਥੇ ਹੀ ਪੰਜਾਬ ਵਿੱਚ ਸਬਜ਼ੀਆਂ ਦੀਆਂ ਵਧ ਰਹੀਆਂ ਸਬਜ਼ੀਆਂ ਦੀਆਂ ਕੀਮਤਾਂ ’ਤੇ ਠੱਲ੍ਹ ਪਾਈ ਗਈ ਹੈ। ਜਲੰਧਰ ਜ਼ਿਲ੍ਹੇ ਵਿੱਚ ਕੋਰੋਨਾ ਦੀ ਵਧਦੀ ਆਫ਼ਤ ’ਤੇ ਕਾਬੂ ਪਾਉਣ ਲਈ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਸਖ਼ਤੀ ਵਰਤ ਰਿਹਾ ਹੈ।

PunjabKesari

ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਕ ਸਬਜ਼ੀ ਮੰਡੀ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਆਮ ਆਦਮੀ ਨੂੰ ਸਬਜ਼ੀ ਮੰਡੀ ਵਿੱਚ ਜਾਣ ਤੋਂ ਰੋਕ ਲਾਈ ਗਈ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਮੁਤਾਬਕ ਮਾਰਕਿਟ ਕਮੇਟੀ ਵੱਲੋਂ ਸਬਜ਼ੀਆਂ ਦੀ ਰੇਟ ਲਿਸਟ ਤੈਅ ਕੀਤੀ ਗਈ ਹੈ।

ਲੋਕਾਂ ਵੱਲੋਂ ਲੁੱਟ ਦੀਆਂ ਸ਼ਿਕਾਇਤਾਂ ਕਰਨ ਮਗਰੋਂ ਜ਼ਿਲ੍ਹਾ ਅਫ਼ਸਰ ਨੇ ਪਿਛਲੇ ਸਾਲ ਵਾਂਗ ਫਲਾਂ ਅਤੇ ਸਬਜ਼ੀਆਂ ਦੇ ਰੋਜ਼ਾਨਾ ਭਾਅ ਨਿਰਧਾਰਤ ਕਰਨੇ ਸ਼ੁਰੂ ਕਰ ਦਿੱਤੇ ਹਨ। ਵਪਾਰੀਆਂ ਵੱਲੋਂ ਸਬਜ਼ੀ ਤੇ ਅਪਣੀ ਮਰਜ਼ੀ ਦੀ ਕੀਮਤ ਲਾਈ ਜਾਂਦੀ ਹੈ। ਦਸ ਦਈਏ ਕਿ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top