ਇਹ ਮਾਮਲਾ ਹੈ ਪਿਛਲੇ 15 ਦਿਨਾਂ ਵਿੱਚ ਤੀਜੀ ਵਾਰ ਸਾਹਮਣੇ ਆਈ ਖਾਲਿਸਤਾਨੀ ਝੰਡੇ ਦੀ ਘਟਨਾ ਦਾ। ਜੀ ਹਾਂ, ਦੇਸ਼ ਦੇ ਵਿਚ ਖਾਲਿਸਤਾਨ ਰਾਜ ਬਣਾਉਣ ਦਾ ਮੁੱਦਾ ਬਹੁਤ ਪੁਰਾਣਾ ਚੱਲ ਰਿਹਾ ਹੈ। ਪੰਜਾਬ ਦੇ ਵਿੱਚ ਖਾਲਿਸਤਾਨ ਦੇ ਝੰਡਿਆਂ ਅਤੇ ਨਾਰਿਆਂ ਨੂੰ ਹੁਣ ਵਧਦੀ ਤਦਾਰ ਵਿੱਚ ਦੇਖਿਆ ਜਾ ਰਿਹਾ ਹੈ।

ਬੀਤੀ 15 ਅਗਸਤ ਨੂੰ ਮੋਗਾ ਦੇ ਡੀਸੀ ਦਫ਼ਤਰ ਦੇ ਉੱਪਰ ਖਾਲਿਸਤਾਨੀ ਝੰਡਾ ਲਹਿਰਾਉਣ ਤੋਂ ਬਾਅਦ ਅੱਜ ਸਵੇਰੇ ਮੋਗਾ ਵਿਖੇ ਕੋਟਕਪੂਰਾ ਬਾਈਪਾਸ ਬ੍ਰਿਜ ਉੱਪਰ ਖਾਲਿਸਤਾਨ ਜਿੰਦਾਬਾਦ ਲਿਖਿਆ ਝੰਡਾ ਲਹਿਰਾਇਆ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਵੇਰੇ ਸਾਢੇ ਸੱਤ ਵਜੇ ਇਕ ਨੌਜਵਾਨ ਨੇ ਬ੍ਰਿਜ ਤੋਂ ਲੰਘਦਿਆਂ ਇਹ ਝੰਡਾ ਲਹਿਰਾਉਂਦਿਆਂ ਦੇਖਿਆ ਅਤੇ ਸ਼ਿਵ ਸੈਨਾ ਨੈਸ਼ਨਲ ਯੂਥ ਵਿੰਗ ਦੇ ਪ੍ਰਧਾਨ ਨੂੰ ਇਤਲਾਹ ਕੀਤੀ ਅਤੇ ਪੁਲਸ ਨੂੰ ਸੂਚਨਾ ਦਿੱਤੀ। ਇਸ ਮਾਮਲੇ ਦਾ ਪਤਾ ਲੱਗਦਿਆਂ ਹੀ ਦੋ ਪੁਲਸ ਮੁਲਾਜਮਾਂ ਨੇ ਬਿਨਾਂ ਵਰਦੀ ਤੋਂ ਹੀ ਆ ਕੇ ਇਸ ਝੰਡੇ ਨੂੰ ਲਾਹ ਕੇ ਆਪਣੇ ਕਬਜ਼ੇ ਵਿਚ ਲੈ ਲਿਆ।

ਪੁਲਿਸ ਵੱਲੋਂ ਇਸ ਮੌਕੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਸ਼ਿਵ ਸੈਨਾ ਦੇ ਪਰਧਾਨ ਨੇ ਇਸ ਚੀਜ਼ ਨੂੰ ਪੰਜਾਬ ਪੁਲਿਸ ਦੇ ਬੇਇੱਜਤੀ ਮੰਨਿਆ ਹੈ ਅਤੇ ਕਿਹਾ ਹੈ ਕਿ ਪਹਿਲਾਂ ਅਸੀਂ ਸਭ ਭਾਰਤੀ ਨਾਗਰਿਕ ਹੋਣ ਅਤੇ ਸਾਨੂੰ ਭਾਰਤ ਦੇ ਨਾਗਰਿਕ ਬਣ ਕੇ ਰਹਿਣਾ ਚਾਹੀਦਾ ਹੈ।ਨਾਲ ਹੀ ਖਾਲਿਸਤਾਨੀ ਸਮਰਥਕ, ਗੁਰਪਤਵੰਤ ਪੰਨੂੰ ਨੂੰ ਜੇਲ ਹੋਣ ਦੀ ਮੰਗ ਕੀਤੀ ਗਈ ਹੈ। ਸ਼ਿਵ ਸੈਨਾ ਹਿੰਦ ਵਲੋਂ ਇਸ ਗੱਲ ਦਾ ਪੂਰਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਾਪਰੀ ਘਟਨਾ ਦੇ ਨਾਲ ਪੰਜਾਬ ਪੁਲਸ ਦੇ ਉਪਰ ਕਈ ਸਵਾਲ ਖੜ੍ਹੇ ਹੁੰਦੇ ਹਨ। ਕਿਤੇ ਨਾ ਕਿਤੇ ਪੰਜਾਬ ਪੁਲਿਸ ਇਸ ਗਲ ਦੀ ਜਵਾਬਦਾਰ ਬਣ ਗਈ ਹੈ।
