ਡੀਜੀਪੀ ਯਾਦਵ ਨੇ ਕੀਤੀ ਪ੍ਰੈਸ ਕਾਨਫਰੰਸ, ਕਿਹਾ ਦੁਬਈ ਭੱਜਣ ਦੀ ਫਿਰਾਕ ਵਿੱਚ ਸੀ ਗੈਂਗਸਟਰ

 ਡੀਜੀਪੀ ਯਾਦਵ ਨੇ ਕੀਤੀ ਪ੍ਰੈਸ ਕਾਨਫਰੰਸ, ਕਿਹਾ ਦੁਬਈ ਭੱਜਣ ਦੀ ਫਿਰਾਕ ਵਿੱਚ ਸੀ ਗੈਂਗਸਟਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਫੜ੍ਹ ਗਏ ਆਖਰੀ ਸ਼ੂਟਰ ਦੀਪਕ ਮੁੰਡੀ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ ਹਨ। ਉਹਨਾਂ ਕਿਹਾ ਕਿ, ਦੀਪਕ ਮੁੰਡੀ ਫੇਕ ਪਾਸਪੋਰਟ ਤੇ ਦੁਬਈ ਭੇਜਣ ਦੀ ਫਿਰਾਕ ਵਿੱਚ ਸੀ। ਪੰਜਾਬ ਦੇ ਡੀਜੀਪੀ ਨੇ ਦੱਸਿਆ ਕਿ ਦੀਪਕ ਮੁੰਡੀ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਉਹਨਾਂ ਕਿਹਾ ਕਿ ਮੁੰਡੀ ਬਿਹਾਰ ਤੋਂ ਨੇਪਾਲ ਬਾਰਡਰ ਪਹੁੰਚਿਆ ਸੀ।

ਉਹ ਫੇਕ ਪਾਸਪੋਰਟ ਰਾਹੀਂ ਦੁਬਈ ਭੱਜਣ ਦੀ ਤਾਕ ਵਿੱਚ ਸੀ। ਉਹਨਾਂ ਕਿਹਾ ਕਿ ਜਲਦ ਹੀ ਗੋਲਡੀ ਬਰਾੜ ਨੂੰ ਵੀ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਜਾਵੇਗਾ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 23 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ, ਸ਼ਨੀਵਾਰ ਨੂੰ ਮੂਸੇਵਾਲਾ ਕਤਲ ਕੇਸ ਵਿੱਚ ਦੀਪਕ ਮੁੰਡੀ ਸਮੇਤ 3 ਗ੍ਰਿਫ਼ਤਾਰ ਕੀਤੇ ਗਏ ਹਨ। ਡੀਜੀਪੀ ਨੇ ਕਿਹਾ ਕਿ, ਗੋਲਡੀ ਬਰਾੜ ਇਸ ਮਾਮਲੇ ਵਿੱਚ ਮਾਸਟਰ ਮਾਈਂਡ ਹੈ। ਕਪਿਲ ਨਾਂਅ ਦੇ ਵਿਅਕਤੀ ਨੇ ਦੀਪਕ ਮੁੰਡੀ ਨੂੰ ਨੇਪਾਲ ਵਿੱਚ ਸ਼ਰਨ ਦਿੱਤੀ ਸੀ।

ਉਹਨਾਂ ਦੀ ਯੋਜਨਾ ਦੀਪਕ ਮੁੰਡੀ ਨੂੰ ਦੁਬਈ ਭੇਜਣ ਦੀ ਸੀ। ਬਾਲੀਵੁੱਡ ਐਕਟਰ ਸਲਮਾਨ ਖ਼ਾਨ ਦੀ ਰੇਕੀ ਵੀ ਕਪਿਲ ਪੰਡਿਤ ਨਾਂਅ ਦੇ ਵਿਅਕਤੀ ਨੇ ਕੀਤੀ ਸੀ। ਮਨਪ੍ਰੀਤ ਭਾਊ ਅਤੇ ਮਨਪ੍ਰੀਤ ਮੰਨਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਨੂੰ ਇਸ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਮਿਲੀ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਹਰ ਦੋ ਹਫ਼ਤਿਆਂ ਬਾਅਦ ਪੂਰੇ ਮਾਮਲੇ ਦੀ ਸਮੀਖਿਆ ਕਰ ਰਹੇ ਹਨ।

ਵਿਸਫੋਟਕ ਅਤੇ ਨਸ਼ੀਲੇ ਪਦਾਰਥ ਹੁਣ ਸਰਹੱਦ ਪਾਰੋਂ ਡਰੋਨਾਂ ਰਾਹੀਂ ਆ ਰਹੇ ਹਨ, ਕਿਉਂ ਕਿ ਬੀਐਸਐਫ ਨੇ ਸਰਹੱਦ ਤੋਂ ਚੌਕਸੀ ਵਧਾ ਦਿੱਤੀ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਬੀਤੇ ਦਿਨੀਂ ਮੂਸੇਵਾਲਾ ਕਤਲ ਮਾਮਲੇ ‘ਚ ਲੋੜੀਂਦਾ ਛੇਵਾਂ ਗੈਂਗਸਟਰ ਦੀਪਕ ਮੁੰਡੀ ਦੋ ਸਾਥੀਆਂ ਸਮੇਤ ਪੱਛਮੀ ਬੰਗਾਲ ਦੀ ਸਰਹੱਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਜਿਥੇ ਪੁਲਿਸ ਨੇ ਦੀਪਕ ਮੁੰਡੀ ਨੂੰ ਮਾਨਸਾ ਅਦਾਲਤ ‘ਚ ਪੇਸ਼ ਕਰਕੇ ਸੱਤ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਵਲੋਂ 17 ਸਤੰਬਰ ਨੂੰ ਮੁੜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਉਹਨਾਂ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਦੇਰ ਰਾਤ ਪੰਜਾਬ ਪਹੁੰਚੀ ਸੀ।

ਜਿੱਥੋਂ ਪੁਲਿਸ ਵੱਲੋਂ ਸ਼ੂਟਰ ਦੀਪਕ ਮੁੰਡੀ ਸਮੇਤ ਰਜਿੰਦਰ ਜੋਕਰ ਅਤੇ ਕਪਿਲ ਪੰਡਿਤ ਨੂੰ ਮਾਨਸਾ ਸਿਵਲ ਹਸਪਤਾਲ ਵਿੱਚ ਮੈਡੀਕਲ ਚੈਕਅਪ ਦੇ ਲਈ ਲਿਆਂਦਾ ਗਿਆ। ਹਸਪਤਾਲ ਵਿੱਚ ਚੈਕਅਪ ਤੋਂ ਬਾਅਦ ਪੁਲਿਸ ਵੱਲੋਂ ਉਕਤ ਤਿੰਨਾਂ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਨੂੰ ਦੀਪਕ ਮੁੰਡੀ ਅਤੇ ਉਸ ਦੇ ਦੋਵੇਂ ਸਾਥੀਆਂ ਦਾ ਸੱਤ ਦਿਨਾਂ ਦਾ ਰਿਮਾਂਡ ਮਿਲਿਆ।

Leave a Reply

Your email address will not be published.