ਡਿਊਟੀ ਦੌਰਾਨ ਫ਼ੌਜੀ ਜਵਾਨ ਦਿਮਾਗ਼ੀ ਅਟੈਕ ਕਾਰਨ ਹੋਇਆ ਸ਼ਹੀਦ, ਸਿੱਖ ਰੈਜੀਮੈਂਟ ’ਚ ਨਿਭਾ ਰਿਹਾ ਸੀ ਡਿਊਟੀ

 ਡਿਊਟੀ ਦੌਰਾਨ ਫ਼ੌਜੀ ਜਵਾਨ ਦਿਮਾਗ਼ੀ ਅਟੈਕ ਕਾਰਨ ਹੋਇਆ ਸ਼ਹੀਦ, ਸਿੱਖ ਰੈਜੀਮੈਂਟ ’ਚ ਨਿਭਾ ਰਿਹਾ ਸੀ ਡਿਊਟੀ

ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਸਲੋਵਾਲ ਦੇ ਵਸਨੀਕ ਫੌਜੀ ਜਵਾਨ ਮਨਿੰਦਰਪ੍ਰੀਤ ਸਿੰਘ ਦੀ ਸ਼ਨੀਵਾਰ ਪਠਾਨਕੋਟ ਡਿਊਟੀ ਦੌਰਾਨ ਅਚਾਨਕ ਬ੍ਰੇਨ ਟਿਊਮਰ ਨਾਲ ਮੌਤ ਹੋ ਗਈ। ਫੌਜੀ ਮਨਿੰਦਰਪ੍ਰੀਤ ਸਿੰਘ ਸਿੱਖ ਰੈਜੀਮੈਂਟ ਵਿੱਚ ਪਿਛਲੇ ਡੇਢ ਸਾਲ ਤੋਂ ਚਾਈਨਾ ਬਾਰਡਰ ਤੇ ਡਿਊਟੀ ਨਿਭਾ ਰਿਹਾ ਸੀ।

ਇਹ ਜਵਾਨ ਆਪਣੇ ਪਿੱਛੇ ਬੁੱਢੇ ਮਾਂ ਬਾਪ ਤੋਂ ਇਲਾਵਾ ਪਤਨੀ ਅਤੇ ਛੇ ਸਾਲਾ ਬੱਚੀ ਨੂੰ ਛੱਡ ਗਿਆ ਹੈ। ਫੌਜੀ ਜਵਾਨ ਦੀ ਮ੍ਰਿਤਕ ਦੇਹ ਦੇਰ ਸ਼ਾਮ ਉਸ ਦੇ ਜੱਦੀ ਪਿੰਡ ਪਹੁੰਚੀ। ਪਰਿਵਾਰ ਦਾ ਕਹਿਣਾ ਹੈ ਕਿ ਮਨਿੰਦਰਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਐਤਵਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਿਵਾਰ ਵਿਚ ਮਨਿੰਦਰਪ੍ਰੀਤ ਦੀ ਪਤਨੀ, ਇਕ 6 ਸਾਲ ਦੀ ਬੱਚੀ ਅਤੇ ਮਾਂ-ਬਾਪ ਹਨ, ਜਿਨ੍ਹਾਂ ਦੀ ਮੰਗ ਹੈ ਕਿ ਮਨਿੰਦਰਪ੍ਰੀਤ ਸਿੰਘ ਨੇ ਦੇਸ਼ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ਹੈ ਤੇ ਹੁਣ ਪਰਿਵਾਰ ਦੀ ਸਾਰ ਲਈ ਜਾਵੇ ਅਤੇ ਮਨਿੰਦਰਪ੍ਰੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।

ਸ਼ਹੀਦ ਦੀ ਪਤਨੀ ਅਤੇ ਪਰਿਵਾਰਿਕ ਮੈਂਬਰ ਨੇ ਦਸਿਆ ਕਿ ਜਦੋਂ ਡਿਊਟੀ ਦੌਰਾਨ ਉਸ ਦੇ ਬਿਮਾਰ ਹੋਣ ਦੀ ਖਬਰ ਸਾਹਮਣੇ ਆਈ ਤਾਂ ਤਦ ਵੀ ਉਸ ਨੇ ਆਪਣੇ ਪਰਿਵਾਰ ਨੂੰ ਹੌਂਸਲਾ ਦਿੱਤਾ ਪਰ ਜਦੋਂ ਦਿਮਾਗ਼ੀ ਅਟੈਕ ਕਾਰਨ ਉਸ ਦੇ ਸ਼ਹੀਦ ਹੋਣ ਦੀ ਖ਼ਬਰ ਆਈ ਤਾਂ ਪਿੱਛੇ ਪਰਿਵਾਰ ਦਾ ਹੌਂਸਲਾ ਵੀ ਪਸਤ ਹੋ ਗਿਆ।

 

Leave a Reply

Your email address will not be published.