News

ਡਾਕਟਰ ਨੇ ਜਿਊਂਦੀ ਬਜ਼ੁਰਗ ਔਰਤ ਨੂੰ ਮ੍ਰਿਤਕ ਘੋਸ਼ਿਤ ਕੀਤਾ, ਪਰਿਵਾਰ ਦੇ ਇਲਜ਼ਾਮ

ਲਖਨਾਊ ਦੇ ਲੋਹੀਆ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ‘ਚ ਇੱਕ ਵਿਅਕਤੀ ਵੱਲੋਂ ਕਿਹੈ ਜਾ ਰਿਹਾ ਹੈ ਕਿ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਵੱਲੋਂ ਉਸ ਦੀ ਜਿਊਂਦੀ ਮਾਤਾ ਨੂੰ ਮ੍ਰਿਤਕ ਕਹਿ ਕੇ ਸਰਟੀਫਿਕੇਟ ਵੀ ਬਣਾ ਕਿ ਦੇ ਦਿੱਤਾ ਗਿਆ ਪਰ ਜਦੋਂ ਉਹ ਆਪਣੀ ਮਾਤਾ ਨੂੰ ਘਰ ਲੈ ਕੇ ਆਏ ਤਾਂ ਉਹਨਾਂ ਦੇਖਿਆ ਕਿ ਉਸ ਦੀ ਮਾਤਾ ਅਜੇ ਮਰੀ ਨਹੀਂ ਸੀ ਜਦਕਿ ਉਹ ਸਾਹ ਲੈ ਰਹੀ ਸੀ।

Do Any Drugs Really Work as Coronavirus Treatments? – Health Essentials  from Cleveland Clinic

ਵੀਡੀਓ ‘ਚ ਸਾਫ਼ ਸਾਫ਼ ਸੁਣਾਈ ਦੇ ਰਿਹਾ ਹੈ ਕਿ ਵਿਅਕਤੀ ਵੱਲੋਂ ਹਸਪਤਾਲ ਦੇ ਡਾਕਟਰ ਐਸ.ਕੇ ਤ੍ਰਿਪਾਠੀ ਦਾ ਨਾਮ ਲੈ ਕੇ ਉਸ ‘ਤੇ ਲਾਪਰਵਾਹੀ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਹਨ। ਵੀਡੀਓ ਦੌਰਾਨ ਵਿਅਕਤੀ ਵੱਲੋਂ ਇਹ ਵੀ ਦੱਸਿਆ ਜਾ ਰਿਹੈ ਕਿ ਇਹ ਘਟਨਾ ਬੀਤੇ ਸ਼ਾਮ 5.30 ਵਜੇ ਵਾਪਰੀ ਪਰ ਜਦੋਂ ਉਹ ਆਪਣੀ ਮਾਂ ਨੂੰ 7: 30 ਵਜੇ ਘਰ ਲੈ ਕੇ ਪਹੁੰਚੇ ਤਾਂ ਉਹਨਾਂ ਦੀ ਮਾਤਾ ਸਾਹ ਲੈ ਰਹੇ ਸੀ ਅਤੇ ਉਸ ਦਾ ਆਕਸੀਜਨ ਲੈਬਲ ਵੀ 99 ਫੀਸਦ ਦਿਖਾਈ ਦੇ ਰਿਹਾ ਹੈ ਅਤੇ ਘਰ ਵਿੱਚ ਹੀ ਪਰਿਵਾਰ ਵੱਲੋਂ ਆਪਣੀ ਮਾਂ ਦਾ ਇਲਾਜ ਕੀਤਾ ਜਾ ਰਿਹਾ ਅਤੇ ਡਾਕਟਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਦਸ ਦਈਏ ਕਿ ਕੋਰੋਨਾ ਮਾਮਲੇ ਵੱਧਣ ਦੇ ਨਾਲ ਨਾਲ ਕੋਰੋਨਾ ਮਰੀਜ਼ਾਂ ਨਾਲ ਵਰਤੀ ਜਾ ਰਹੀ ਲਾਪਰਵਾਹੀ ਦੇ ਮਾਮਲੇ ਵੀ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਜਿਸ ‘ਚ ਮਰੀਜ਼ਾਂ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਉਹਨਾਂ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਜਾ ਰਿਹਾ ਹੈ ਅਤੇ ਨਾਹੀ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਮਿਲ ਰਹੀ ਹੈ।

ਜਿਸ ਦੇ ਮੱਦੇਨਜ਼ਰ ਕੋਰੋਨਾ ਮਰੀਜ਼ਾਂ ਦੀਆਂ ਮੌਤਾਂ ਹੋ ਰਹੀਆਂ ਨੇ। ਫਿਲਹਾਲ ਦੱਸ ਦਈਏ ਕਿ ਇਹ ਵੀਡੀਓ ਦੇਖ ਕੇ ਲੋਕਾਂ ਵੱਲੋਂ ਹਸਪਤਾਲ ਦੇ ਡਾਕਟਰ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਨੇ ਅਤੇ ਇਸ ਦੇ ਨਾਲ ਹੀ ਉਸ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top