ਡਾਇਮੰਡ ਲੀਗ ਜਿੱਤਣ ਵਾਲੇ ਨੀਰਜ ਚੋਪੜਾ ਬਣੇ ਪਹਿਲੇ ਭਾਰਤੀ, 13 ਸਾਲਾਂ ’ਚ ਪਹਿਲੀ ਵਾਰ ਜਿੱਤਿਆ ਖ਼ਿਤਾਬ

 ਡਾਇਮੰਡ ਲੀਗ ਜਿੱਤਣ ਵਾਲੇ ਨੀਰਜ ਚੋਪੜਾ ਬਣੇ ਪਹਿਲੇ ਭਾਰਤੀ, 13 ਸਾਲਾਂ ’ਚ ਪਹਿਲੀ ਵਾਰ ਜਿੱਤਿਆ ਖ਼ਿਤਾਬ

ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਅਤੇ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਡਾਇਮੰਡ ਲੀਗ ਫਾਈਨਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਹਨ। ਜ਼ਿਊਰਿਖ ਵਿੱਚ ਹੋਏ ਫਾਈਨਲ ਵਿੱਚ ਨੀਰਜ ਚੋਪੜਾ ਨੇ 88.44 ਮੀਟਰ ਦੇ ਥਰੋਅ ਦੇ ਨਾਲ ਇਹ ਖਿਤਾਬ ਜਿੱਤਿਆ ਹੈ। ਨੀਰਜ ਨੇ ਚੈੱਕ ਗਣਰਾਜ ਦੇ ਜੈਕਬ ਵੈਡਲੇਚ ਅਤੇ ਜਰਮਨੀ ਦੇ ਜੂਲੀਅਨ ਵੇਬਰ ਨੂੰ ਹਰਾ ਦਿੱਤਾ।

ਨਾਰਜ ਇਹ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਹਨ। ਨੀਰਜ ਨੇ ਇਸ ਤੋਂ ਪਹਿਲਾਂ ਸਾਲ 2017 ਅਤੇ 2018 ਵਿੱਚ ਵੀ ਫਾਈਨਲ ਦੇ ਲਈ ਕੁਆਲੀਫਾਈ ਕੀਤਾ ਸੀ, ਉੱਥੇ ਉਹ ਸੱਤਵੇਂ ਅਤੇ ਚੌਥੇ ਸਥਾਨ ਤੇ ਆਏ ਸੀ। ਪਰ ਇਸ ਵਾਰ ਨੀਰਜ ਨੇ ਡਾਇਮੰਡ ਟਰਾਫ਼ੀ ਜਿੱਤ ਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਜਿਊਰਿਖ ’ਚ ਹੋਏ ਡਾਇਮੰਡ ਲੀਗ ਦੇ ਫਾਈਨਲ ’ਚ ਨੀਰਜ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਉਨ੍ਹਾਂ ਦਾ ਪਹਿਲਾ ਥਰੋਅ ਫਾਊਲ ਸੀ।

ਫਿਰ ਦੂਜੀ ਕੋਸ਼ਿਸ਼ ’ਚ ਉਨ੍ਹਾਂ ਨੇ 88.44 ਮੀਟਰ ਦੂਰ ਬਰਛਾ ਥਰੋਅ ਕਰ ਕੇ ਵਿਰੋਧੀ ਖਿਲਾੜੀਆਂ ਤੇ ਲੀਗ ਬਣਾ ਲਈ। ਡਾਇਮੰਡ ਲੀਗ ਦੇ ਫਾਈਨਲ ਵਿੱਚ ਚੈੱਕ ਗਣਰਾਜ ਦੇ ਜੈਕਬ ਵੈਡਲੇਚ 86.94 ਮੀਟਰ ਦੀ ਸਰਵੋਤਮ ਥਰੋਅ ਨਾਲ ਦੂਜੇ ਅਤੇ ਜਰਮਨੀ ਦੇ ਜੂਲੀਅਨ ਵੇਬਰ 83.73 ਮੀਟਰ ਦੀ ਸਰਵੋਤਮ ਥਰੋਅ ਨਾਲ ਤੀਜੇ ਸਥਾਨ ‘ਤੇ ਰਹੇ।

ਨੀਰਜ ਨੇ 2021 ’ਚ ਓਲੰਪਿਕ ਸਵਰਨ, 2018 ’ਚ ਏਸ਼ੀਆਈ ਖੇਡਾਂ ਦਾ ਸਵਰਨ, 2018 ’ਚ ਰਾਸ਼ਟਰ ਖੇਡਾਂ ਦਾ ਸਵਰਨ, 2022 ’ਚ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਉਨ੍ਹਾਂ ਦੀ ਖਵਾਇਸ਼ ਡਾਇਮੰਡ ਟਰਾਫੀ ਜਿੱਤਣ ਦੀ ਸੀ, ਜੋ ਹੁਣ ਪੂਰੀ ਹੋ ਗਈ ਹੈ।

Leave a Reply

Your email address will not be published.