News

ਡਾਇਟਿੰਗ ਤੋਂ ਬਿਨਾਂ ਘਟਾਓ ਭਾਰ, ਪੜ੍ਹੋ ਇਹ ਖ਼ਬਰ

ਮਸਾਲੇਦਾਰ ਚੀਜ਼ਾਂ ਖਾਣ ਨਾਲ ਲੋਕਾਂ ਦਾ ਢਿੱਡ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਬਾਹਰ ਨਿਕਲੇ ਢਿੱਡ ਨੂੰ ਅੰਦਰ ਅਤੇ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਲੋਕ ਭਾਰ ਘੱਟ ਕਰਨ ਵਾਲੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਜਿਸ ਨਾਲ ਉਹਨਾਂ ਦਾ ਮੋਟਾਪਾ ਘਟ ਨਹੀਂ ਹੁੰਦਾ।

ਮੋਟਾਪੇ ਕਰ ਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਆਦਿ। ਇਹਨਾਂ ਰੋਗਾਂ ਤੋਂ ਬਚਣ ਅਤੇ ਫਿੱਟ ਰਹਿਣ ਲਈ ਸਭ ਤੋਂ ਜ਼ਰੂਰੀ ਹੈ ਅਪਣੇ ਭਾਰ ਨੂੰ ਕਾਬੂ ਕਰੋ।

ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਜ਼ਿਆਦਾ ਕੰਮ ਕਰ ਕੇ ਕਸਰਤ ਨਹੀਂ ਕਰ ਪਾਉਂਦੇ। ਇਸੇ ਲਈ ਸਾਡੀ ਰਸੋਈ ਵਿੱਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹਨ, ਜੋ ਸਾਡੇ ਲਈ ਫ਼ਾਇਦੇਮੰਦ ਹਨ। ਅਸੀਂ ਬਿਨਾਂ ਕੋਈ ਦਵਾਈ ਤੋਂ ਢਿੱਡ ਦੀ ਚਰਬੀ ਅਤੇ ਆਪਣਾ ਭਾਰ ਘੱਟ ਕਰ ਸਕਦੇ ਹਾਂ।

ਟਮਾਟਰ

ਰੋਜ਼ਾਨਾ ਸਵੇਰੇ ਉੱਠਣ ਤੋਂ ਥੋੜੀ ਦੇਰ ਬਾਅਦ ਖਾਲੀ ਪੇਟ ਕੱਚਾ ਟਮਾਟਰ ਖਾਓ। ਅਜਿਹਾ ਕਰਨ ਨਾਲ ਤੁਹਾਡੀ ਭੁੱਖ ਕਾਬੂ ਰਹਿੰਦੀ ਹੈ। ਇਸ ਕਰ ਕੇ ਤੁਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹੋ ਅਤੇ ਤੁਹਾਡਾ ਕੁੱਜ ਦਿਨਾਂ ਵਿੱਚ ਭਾਰ ਘੱਟ ਹੋ ਜਾਵੇਗਾ।

ਐਲੋਵੀਰਾ ਅਤੇ ਆਂਵਲਾ

ਹਰ ਰੋਜ਼ ਸਵੇਰੇ ਉਠਦੇ ਸਾਰ ਖਾਲੀ ਪੇਟ 1-1 ਚਮਚ ਐਲੋਵੀਰਾ ਅਤੇ ਆਂਵਲੇ ਦਾ ਰਸ 1 ਗਿਲਾਸ ਪਾਣੀ ਵਿੱਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਕੁੱਝ ਦਿਨਾਂ ਵਿੱਚ ਹੀ ਤੁਹਾਡਾ ਭਾਰ ਘੱਟਣ ਲੱਗ ਜਾਵੇਗਾ।

ਪਪੀਤਾ

ਜੇ ਤੁਸੀਂ ਅਪਣਾ ਭਾਰ ਘੱਟ ਕਰਨਾ ਹੈ ਤਾਂ ਪਪੀਤੇ ਦਾ ਸੇਵਨ ਕਰੋ। ਜਦੋਂ ਵੀ ਤੁਹਾਨੂੰ ਭੁੱਖ ਲਗਦੀ ਹੈ ਤਾਂ ਤੁਸੀਂ ਢਿੱਡ ਭਰ ਕੇ ਪਪੀਤਾ ਖਾਓ, ਕਿਉਂ ਕਿ ਇਸ ਵਿੱਚ ਕੈਲੋਰੀ ਘੱਟ ਤੇ ਫਾਈਬਰ ਜ਼ਿਆਦਾ ਹੁੰਦੀ ਹੈ, ਜਿਸ ਨਾਲ ਭਾਰ ਨਹੀਂ ਵਧਦਾ।

ਸ਼ਹਿਦ ਤੇ ਦਾਲਚੀਨੀ,

1 ਗਿਲਾਸ ਗਰਮ ਪਾਣੀ ਵਿੱਚ ਛੋਟਾ ਚਮਚ ਸ਼ਹਿਦ ਤੇ ਅੱਧਾ ਚਮਚ ਦਾਲਚੀਨੀ ਪਾਊਡਰ ਮਿਲਾਓ। ਫਿਰ ਇਸ ਪਾਣੀ ਨੂੰ ਰੋਜ਼ਾਨਾ ਸਵੇਰੇ ਸ਼ਾਮ ਪੀਓ। ਇਸ ਨਾਲ ਵੀ ਭਾਰ ਘੱਟ ਹੋਣ ਲੱਗ ਜਾਵੇਗਾ।

ਸੌਂਫ

ਭੋਜਨ ਖਾਣ ਤੋਂ ਬਾਅਦ ਬਾਅਦ ਸੌਂਫ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਰੋਜ਼ਾਨਾ ਇਕ ਗਿਲਾਸ ਗਰਮ ਪਾਣੀ ਵਿੱਚ ਤਿੰਨ ਚਮਚ ਸੌ ਫੁੱਟ ਪਾ ਕੇ ਰੱਖੋ। ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਛਾਣ ਕੇ ਪੀਓ।

ਅਦਰਕ

ਰੋਜ਼ਾਨਾ ਭੋਜਨ ਕਰਨ ਤੋਂ ਪਹਿਲਾਂ ਅਦਰਕ ਦਾ ਇਕ ਛੋਟਾ ਜਿਹਾ ਟੁਕੜਾ ਚਬਾ ਕੇ ਖਾਓ ਜਾਂ ਫਿਰ ਭੋਜਨ ਤੋਂ ਪਹਿਲਾਂ 1 ਚਮਚ ਅਦਰਕ ਦਾ ਰਸ ਅਤੇ ਉਸ ਵਿੱਚ ਚੁਟਕੀ ਭਰ ਸੇਂਧਾ ਨਮਕ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਕੁੱਝ ਦਿਨਾਂ ਵਿੱਚ ਹੀ ਤੁਹਾਡਾ ਭਾਰ ਘੱਟ ਹੋ ਜਾਵੇਗਾ।

ਮਿਰਚ

ਭਾਰ ਘੱਟ ਕਰਨ ਲਈ ਖਾਣੇ ਵਿੱਚ ਮਿਰਚ ਦਾ ਸੇਵਨ ਜ਼ਿਆਦਾ ਕਰੋ। ਮਿਰਚ ਵਿੱਚ ਕੈਂਪਸਿਸੀਨ ਨਾਮਕ ਤੱਤ ਹੁੰਦਾ ਹੈ ਜੋ ਕਿ ਸਰੀਰ ਦੇ ਫੈਟ ਨੂੰ ਜਲਦੀ ਘਟਾਉਂਦਾ ਹੈ।

ਗ੍ਰੀਨ ਟੀ

ਰੋਜ਼ਾਨਾ 2 ਕੱਪ ਗ੍ਰੀਨ ਟੀ ਜ਼ਰੂਰ ਪੀਓ। ਗ੍ਰੀਨ-ਟੀ ਵਿਚ ਨਿੰਬੂ ਦਾ ਰਸ ਅਤੇ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਜ਼ਿਆਦਾ ਫ਼ਾਇਦਾ ਮਿਲਦਾ ਹੈ। ਜੇਕਰ ਤੁਹਾਨੂੰ ਹਾਈਪੋ ਥਾਇਰਾਇਡ ਜਾਂ ਕੋਈ ਹੋਰ ਸਮੱਸਿਆ ਹੈ ਤਾਂ ਇਹ ਨੁਸਖ਼ੇ ਅਪਨਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। 

Click to comment

Leave a Reply

Your email address will not be published.

Most Popular

To Top