ਡਰ੍ਰਾਵਿੰਗ ਲਾਇਸੰਸ ਤੇ ਆਰਸੀ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਕਰਵਾ ਲਓ ਇਹ ਕੰਮ, ਨਹੀਂ ਤਾਂ…

ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੇਸ਼ ਦੇ ਵਹੀਕਲ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਆਖਰੀ ਤਰੀਖ ਵਿੱਚ ਵਾਰ-ਵਾਰ ਵਾਧਾ ਕੀਤਾ ਗਿਆ ਹੈ। ਸਰਕਾਰ ਨੇ ਪਹਿਲਾਂ ਲਾਇਸੰਸ ਤੇ ਆਰਸੀ ਦੀ ਆਖਰੀ ਤਰੀਕ ਵਧਾ ਕੇ 31 ਦਸੰਬਰ ਕਰ ਦਿੱਤੀ ਸੀ ਪਰ ਹੁਣ ਜ਼ਿਆਦਾ ਮੋਹਲਤ ਨਹੀਂ ਦਿੱਤੀ ਜਾਵੇਗੀ।

ਹੁਣ 31 ਦਸੰਬਰ ਤੋਂ ਬਾਅਦ ਜੇ ਤੁਹਾਡੇ ਕੋਲ ਵੈਲਿਡ ਡ੍ਰਾਇਵਿੰਗ ਲਾਇਸੰਸ ਜਾਂ ਫਿਰ ਵਹੀਕਲ ਨਾਲ ਜੁੜਿਆ ਦੂਜਾ ਕੋਈ ਦਸਤਾਵੇਜ਼ ਨਾ ਹੋਇਆ ਤਾਂ ਤੁਹਾਨੂੰ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ।
ਦਿੱਲੀ ਦੇ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੇ ਸਾਰੇ ਟਰਾਂਸਪੋਰਟ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਅਰਜ਼ੀ ਪ੍ਰਕਿਰਿਆ ਦੀ ਸਮੀਖਿਆ ਲਈ ਇਕ ਮੀਟਿੰਗ ਕੀਤੀ ਹੈ ਜਿਸ ਵਿੱਚ ਉਹਨਾਂ ਦਸਿਆ ਕਿ ਹੁਣ ਡੀਐਲ ਤੇ ਆਰਸੀ ਦਾ ਰੀਨਿਊ ਕਰਾਇਆ ਜਾ ਸਕਦਾ ਹੈ।
ਵਹੀਕਲ ਨਾਲ ਸਬੰਧਿਤ ਦਸਤਾਵੇਜ਼ ਨੂੰ ਰੀਨਿਊ ਕਰਾਉਣ ਦਾ ਕਾਰਜ ਸੂਬੇ ਦੇ ਸਾਰੇ 13 ਆਰਟੀਓ ਵਿੱਚ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਗਿਆ ਹੈ। ਉਹਨਾਂ ਲੋਕਾਂ ਨੂੰ ਆਨਲਾਈਨ ਅਪਲਾਈ ਕਰਕੇ ਅਪਣੇ ਡਾਕੂਮੈਂਸ ਨੂੰ ਅਪਡੇਟ ਕਰਨ ਦੀ ਅਪੀਲ ਕੀਤੀ ਹੈ।
ਇਸ ਦੌਰਾਨ ਪਰੇਸ਼ਾਨੀ ਇਹ ਆ ਰਹੀ ਹੈ ਕਿ ਦਸਤਾਵੇਜ਼ਾਂ ਨੂੰ ਰੀਨੀਊ ਕਰਾਉਣ ਲਈ ਕਿਸੇ ਵੀ ਆਰਟੀਓ ਵਿੱਚ ਫਰਵਰੀ ਤਕ ਸਾਰੀਆਂ ਤਰੀਕਾਂ ਭਰੀਆਂ ਦਿਖਾਈਆਂ ਜਾ ਰਹੀਆਂ ਹਨ। ਅਜਿਹੇ ਵਿੱਚ ਕਿਵੇਂ ਬਿਨੈਕਾਰ ਅਪਣੇ ਦਸਤਾਵੇਜ਼ ਰੀਨੀਊ ਕਰਵਾ ਸਕਦੇ ਹਨ।
ਕੋਈ ਵੀ ਵਿਅਕਤੀ parivahan.gov.in ਤੇ ਜਾਕੇ ਇਸ ਲਈ ਅਪਲਾਈ ਕਰ ਸਕਦਾ ਹੈ। ਆਰਟੀਓ ‘ਚ ਵਿਅਕਤੀ ਦੇ ਬਾਇਓਮੈਟ੍ਰਿਕ ਦੀ ਜਾਂਚ ਕੀਤੀ ਜਾਵੇਗੀ ਤੇ ਦਸਤਾਵੇਜ਼ ਵੈਰੀਫਾਈ ਕੀਤੀ ਜਾਣਗੇ। ਜਿਸ ਤੋਂ ਬਾਅਦ ਡ੍ਰਾਇਵਿੰਗ ਲਾਇਸੰਸ ਜਾਰੀ ਕੀਤਾ ਜਾਵੇਗਾ।
