ਡਰੋਨ ਰਾਹੀਂ ਸਰਹੱਦ ਪਾਰ ਹੈਰੋਇਨ ਦੀ ਸੁੱਟੀ ਵੱਡੀ ਖੇਪ, ਬੀਐਸਐਫ ਨੇ ਕੀਤੇ ਬਰਾਮਦ  

 ਡਰੋਨ ਰਾਹੀਂ ਸਰਹੱਦ ਪਾਰ ਹੈਰੋਇਨ ਦੀ ਸੁੱਟੀ ਵੱਡੀ ਖੇਪ, ਬੀਐਸਐਫ ਨੇ ਕੀਤੇ ਬਰਾਮਦ  

ਸੀਮਾ ਸੁਰੱਖਿਆ ਬਲ ਨੂੰ ਸਰਹੱਦੀ ਖੇਤਰ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਬੀਐਸਐਫ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ ਦੀ ਵੱਡੀ ਖੇਪ ਸੁੱਟੀ ਗਈ ਸੀ। ਬੀਓਪੀ ਰਤਨ ਖੁਰਦ ਵਿੱਚ ਇਹ ਵੱਡੀ ਖੇਪ ਬਰਾਮਦ ਹੋਈ ਹੈ।

ਡਰੋਨ ਦੀ ਆਵਾਜ਼ ਸੁਣ ਕੇ ਬੀਐਸਐਫ ਦੇ ਜਵਾਨਾਂ ਨੇ ਡਰੋਨ ਤੇ ਫਾਇਰਿੰਗ ਵੀ ਕੀਤੀ ਜਿਸ ਤੋਂ ਡਰੋਨ ਪਾਕਿਸਤਾਨ ਵੱਲ ਮੁੜ ਗਿਆ। ਬੀਐਸਐਫ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਚਾਰ ਪੈਕਟ ਹੈਰੋਇਨ ਬਰਾਮਦ ਹੋਈ। ਜਾਣਕਾਰੀ ਮੁਤਾਬਕ ਰਾਤ ਸਮੇਂ ਅਟਾਰੀ ਸਰਹੱਦ ਨੇੜੇ ਧਨੋਆ ਵਿੱਚ ਡਰੋਨ ਦੀ ਹਰਕਤ ਦੇਖੀ ਗਈ ਸੀ। ਟ

ਡਰੋਨ ਦੀ ਆਵਾਜ਼ ਸੁਣਨ ਤੋਂ ਗਸ਼ਤ ਕਰ ਰਹੀ ਬੀਐਸਐਫ ਬਟਾਲੀਅਨ 144 ਦੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਚਾਰ ਪੈਕਟ ਹੈਰੋਇਨ ਬਰਾਮਦ ਕੀਤੀ ਗਈ। ਜਿਸ ਵਿੱਚੋਂ ਤਿੰਨ ਪੈਕਟ ਬੰਦ ਸਨ ਅਤੇ ਇੱਕ ਖੁੱਲ੍ਹਾ ਸੀ। ਚਾਰ ਪੈਕਟਾਂ ਦਾ ਕੁੱਲ ਵਜ਼ਨ 3.250 ਕਿਲੋਗ੍ਰਾਮ ਹੈ। ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 21 ਕਰੋੜ ਰੁਪਏ ਦੀ ਕਰੀਬ ਦੱਸੀ ਜਾ ਰਹੀ ਹੈ।

Leave a Reply

Your email address will not be published.