Business

ਟੈਲੀਕਾਮ ਕੰਪਨੀਆਂ ਨੂੰ ਵੱਡਾ ਝਟਕਾ, ਵਧੀਆਂ ਮੁਸ਼ਕਿਲਾਂ

ਭਾਰਤੀ ਏਅਰਟੇਲ ਅਤੇ ਵੋਡਾਫੋਨ ਆਈਡੀਆ ਸਮੇਤ ਕਈ ਟੈਲੀਕਾਮ ਕੰਪਨੀਆਂ ਨੂੰ ਭਾਵੇਂ ਹੀ ਸੁਪਰੀਮ ਕੋਰਟ ਤੋਂ ਏਜੀਆਰ ਬਕਾਇਆ ਚੁਕਾਉਣ ਲਈ 10 ਸਾਲ ਦਾ ਸਮਾਂ ਮਿਲ ਗਿਆ ਹੋਵੇ ਪਰ ਉਹਨਾਂ ਨੂੰ ਏਜੀਆਰ ਬਕਾਏ ਦਾ 10 ਫ਼ੀਸਦੀ ਭੁਗਤਾਨ 31 ਮਾਰਚ,2021 ਤੋਂ ਪਹਿਲਾਂ ਹਰ ਹਾਲ ਵਿੱਚ ਕਰਨਾ ਹੀ ਪਵੇਗਾ।

ਟੈਲੀਕਾਮ ਵਿਭਾਗ ਦੇ ਸੂਤਰਾਂ ਨੇ ਦਸਿਆ ਕਿ ਭਾਵੇਂ ਹੀ ਕਿਸੇ ਕੰਪਨੀ ਨੇ ਇਸ ਸਾਲ ਏਜੀਆਰ ਬਕਾਏ ਦੇ ਕੁੱਝ ਹਿੱਸੇ ਦਾ ਭੁਗਤਾਨ ਕੀਤਾ ਹੋਵੇ ਤਾਂ ਵੀ ਉਸ ਤੇ ਜਿੰਨਾ AGR Dues ਹੈ, ਉਸ ਦੇ 10 ਫ਼ੀਸਦੀ ਭੁਗਤਾਨ ਦਾ 31 ਮਾਰਚ ਤੋਂ ਪਹਿਲਾਂ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸਕੂਲਾਂ ਲਈ ਲਿਆ ਇਕ ਹੋਰ ਅਹਿਮ ਫ਼ੈਸਲਾ

ਸਰਕਾਰੀ ਸੂਤਰਾਂ ਨੇ ਦਸਿਆ ਕਿ ਇਸ ਵਿੱਤੀ ਸਾਲ ਦੇ ਅੰਤ ਤਕ ਇਹਨਾਂ ਟੈਲੀਕਾਮ ਕੰਪਨੀਆਂ ਨੂੰ AGR Dues ਦੇ ਰੂਪ ਵਿੱਚ ਘਟ ਤੋਂ ਘਟ 12,921 ਕਰੋੜ ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇਸ ਵਿਚੋਂ 80 ਫ਼ੀਸਦੀ ਰਕਮ ਦਾ ਭੁਗਤਾਨ ਭਾਰਤੀ ਏਅਰਟੇਲ ਅਤੇ ਵੋਡਾਫੋਨ ਆਈਡੀਆ ਕਰੇਗਾ।

ਟੈਲੀਕਾਮ ਵਿਭਾਗ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਟੈਲੀਕਾਮ ਕੰਪਨੀਆਂ ਇਸ ਸਾਲ ਦੇ ਅੰਤ ਤਕ 10 ਫ਼ੀਸਦੀ ਏਜੀਆਰ ਬਕਾਏ ਦਾ ਭੁਗਤਾਨ ਕਰਨ ਲਈ ਪਾਬੰਦ ਹੈ। DoT ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਅਗਲੇ ਸਾਲ ਤੋਂ ਟੈਲੀਕਾਮ ਆਪਰੇਟਸ 10 ਕਿਸ਼ਤਾਂ ਵਿੱਚ AGR Dues ਦਾ ਭੁਗਤਾਨ ਕਰ ਸਕਦੇ ਹਨ।

ਅਧਿਕਾਰੀਆਂ ਮੁਤਾਬਕ 31 ਮਾਰਚ ਤਕ ਭਾਰਤੀ ਏਅਰਟੇਲ ਨੂੰ 4398 ਕਰੋੜ ਰੁਪਏ ਅਤੇ ਵੋਡਾਫੋਨ ਆਈਡੀਆ ਨੂੰ 5825 ਕਰੋੜ ਰੁਪਏ ਦਾ ਭੁਗਤਾਨ ਹੋਵੇਗਾ। ਤੁਹਾਨੂੰ ਦਸ ਦਈਏ ਕਿ ਵੋਡਾਫੋਨ ਆਈਡੀਆ ਤੇ ਕੁੱਲ 58,254 ਕਰੋੜ ਰੁਪਏ AGR Dues ਹੈ ਅਤੇ Airtel ਤੇ ਇਹ 43,980 ਕਰੋੜ ਰੁਪਏ ਹੈ।

ਆਈਡੀਆ ਵੋਡਾਫੋਨ ਨੇ ਹੁਣ ਤਕ 78,54 ਕਰੋੜ ਰੁਪਏ ਅਤੇ ਭਾਰਤੀ ਏਅਰਟੇਲ ਨੇ 18004 ਕਰੋੜ ਰੁਪਏ ਦਾ AGR Dues ਦਾ ਪੇਮੈਂਟ ਕਰ ਦਿੱਤਾ ਹੈ ਪਰ ਫਿਰ ਵੀ ਇਹਨਾਂ ਦੋਵਾਂ ਕੰਪਨੀਆਂ ਨੂੰ ਬਕਾਇਆ ਰਾਸ਼ੀ ਦਾ 10 ਫ਼ੀਸਦੀ ਪੇਮੇਂਟ ਕਰਨਾ ਹੋਵੇਗਾ। ਉੱਥੇ ਹੀ ਬੀਐਸਐਨਐਲ ਅਤੇ ਐਮਟੀਐਨਐਲ ਨੇ ਹੁਣ ਤਕ ਕਿਸੇ ਵੀ ਤਰ੍ਹਾਂ ਦੇ AGR Dues ਦਾ ਪੇਮੈਂਟ ਨਹੀਂ ਕੀਤਾ ਹੈ।

ਬੀਐਸਐਨਐਲ ਨੂੰ ਇਸ ਵਿੱਤੀ ਸਾਲ ਦੇ ਅੰਤ ਤਕ 583.5 ਕਰੋੜ ਰੁਪਏ ਅਤੇ MTN ਨੂੰ 435 ਕਰੋੜ ਰੁਪਏ ਦਾ ਪੇਮੈਂਟ ਕਰਨਾ ਹੈ। ਟੈਲੀਕਾਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਇਸ ਪੇਮੈਂਟ ਲਈ DoT ਕਿਸੇ ਵੀ ਟੈਲੀਕਾਮ ਕੰਪਨੀ ਨੂੰ ਡਿਮਾਂਡ ਨੋਟਿਸ ਨਹੀਂ ਭੇਜੇਗੀ, ਉਹਨਾਂ ਨੂੰ ਖੁਦ ਤੋਂ ਇਹ ਪੇਮੈਂਟ ਕਰਨੀ ਪਵੇਗੀ।

ਉਹਨਾਂ ਨੂੰ ਸੁਪਰੀਮ ਕੋਰਟ ਦਾ ਆਦੇਸ਼ ਸਪੱਸ਼ਟ ਰੂਪ ਤੋਂ ਪਤਾ ਹੈ। ਟੈਲੀਕਾਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਰਿਲਾਇੰਸ ਜਿਓ ਦੇਸ਼ ਦੀ ਇਕਲੌਤੀ ਕੰਪਨੀ ਹੈ ਜਿਸ ਤੇ ਕੋਈ AGR Dues ਨਹੀਂ ਹੈ। Jio ਨੇ 195.18 ਕਰੋੜ ਰੁਪਏ ਦਾ ਏਜੀਆਰ ਬਕਾਇਆ ਚੁੱਕਾ ਦਿੱਤਾ ਹੈ।

ਤੁਹਾਨੂੰ ਦਸ ਦਈਏ ਕਿ ਟੈਲੀਕਾਮ ਕੰਪਨੀਆਂ ਤੇ ਕੁੱਲ 1.47 ਲੱਖ ਕਰੋੜ ਰੁਪਏ AGR Dues ਹੈ। ਇਸ ਵਿੱਚ ਕਈ ਕੰਪਨਾੰ ਦਿਵਾਲੀਆ ਹੋ ਗਈਆਂ ਹਨ ਜਾਂ ਉਸ ਪ੍ਰਾਸੈਸ ਵਿਚੋਂ ਗੁਜਰ ਰਹੀਆਂ ਹਨ। ਇਸ ਵਿੱਚ ਰਿਲਾਇੰਸ ਕਿਮਿਊਨੀਕੇਸ਼ੰਸ ਤੇ 21,139 ਕਰੋੜ ਰੁਪਏ ਏਜੀਆਰ ਬਕਾਇਆ ਹੈ। ਉੱਥੇ ਹੀ ਏਅਰਸੇਲ ਤੇ 10,229 ਕਰੋੜ ਰੁਪਏ, ਐਸ ਟੇਲ ਤੇ 55.67 ਕਰੋੜ ਰੁਪਏ ਅਤੇ Etisalat DB ਤੇ 31.81 ਕਰੋੜ ਰੁਪਏ ਦਾ AGR Dues ਹੈ।

Click to comment

Leave a Reply

Your email address will not be published.

Most Popular

To Top