News

ਟੈਕਸ ਡਿਫਾਲਟਰ ਪ੍ਰਾਈਵੇਟ ਬੱਸਾਂ ’ਤੇ ਰਾਜਾ ਵੜਿੰਗ ਨੇ ਪਾਈ ਨਕੇਲ, 5 ਹੋਰ ਬੱਸਾਂ ਕੀਤੀਆਂ ਜ਼ਬਤ

ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਬਿਨਾਂ ਟੈਕਸ ਦੇ ਚੱਲਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਦੀਆਂ 5 ਹੋਰ ਬੱਸਾਂ ਜ਼ਬਤ ਕਰ ਲਈਆਂ ਹਨ। ਰਾਜਾ ਵੜਿੰਗ ਨੇ ਕਿਹਾ ਕਿ, “ਜੋ ਵੀ ਡਿਫਾਲਟਰ ਹੈ ਜਾਂ ਟੈਕਸ ਅਦਾ ਨਹੀਂ ਕਰਦਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਰੇ ਡਿਫਾਲਟਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਟੈਕਸ ਡਿਫਾਲਟਰ ਪ੍ਰਾਈਵੇਟ ਬੱਸਾਂ ਤੇ ਰਾਜਾ ਵੜਿੰਗ ਸਖ਼ਤ, 5 ਹੋਰ ਬੱਸਾਂ ਜ਼ਬਤ

ਬੜੀ ਹੈਰਾਨੀ ਦੀ ਗੱਲ ਹੈ ਕਿ ਪਿਛਲੇ 15 ਸਾਲਾਂ ਤੋਂ ਇਹ ਬੱਸਾਂ ਇੰਝ ਹੀ ਚੱਲ ਰਹੀਆਂ ਸੀ ਅਤੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਮੈਂ ਟਰਾਂਸਪੋਰਟ ਮੰਤਰੀ ਹੋਣ ਨਾਤੇ ਇਹ ਗੱਲ ਸਪੱਸ਼ਟ ਕਰਦਾ ਹਾਂ ਕਿ ਅਜਿਹੀ ਕੋਈ ਵੀ ਬੱਸ ਜੋ ਬਿਨਾਂ ਜ਼ਰੂਰੀ ਦਸਤਾਵੇਜ਼ਾਂ ਜਾਂ ਗੈਰ-ਕਾਨੂੰਨੀ ਢੰਗ ਨਾਲ ਚੱਲਦੀ ਮਿਲੀ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਕਾਰਵਾਈ ਸਬੰਧੀ ਹੋਰ ਵੇਰਵੇ ਦਿੰਦੇ ਹੋਏ ਸਹਾਇਕ ਟਰਾਂਸਪੋਰਟ ਅਫਸਰ ਪਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਖੇਤਰੀ ਟਰਾਂਸਪੋਰਟ ਅਥਾਰਟੀ, ਫੋਰਜ਼ੇਪੁਰ ਦੇ ਫਲਾਇੰਗ ਸਕੁਐਡ ਨੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਇਹ ਪੰਜ ਬੱਸਾਂ ਬਿਨਾਂ ਟੈਕਸ ਦੇ ਚੱਲਦੀਆਂ ਪਾਈਆਂ ਹਨ। ਇਨ੍ਹਾਂ ਵਿੱਚ ਨਿਊ ਦੀਪ ਦੀਆਂ ਦੋ ਬੱਸਾਂ, ਇੱਕ-ਇੱਕ ਨਾਗਪਾਲ , ਰਾਜ ਅਤੇ ਜੁਝਾਰ ਬੱਸ ਸੇਵਾ ਦੀਆਂ ਬੱਸਾਂ ਸ਼ਾਮਲ ਹਨ।”

Click to comment

Leave a Reply

Your email address will not be published.

Most Popular

To Top