ਟੈਕਸ ਚੋਰੀ ਰੋਕਣ ਲਈ ਸਰਕਾਰ ਦਾ ਵੱਡਾ ਕਦਮ, ਇੰਝ ਰੁਕੇਗੀ ਟੈਕਸ ਚੋਰੀ, ਆਮਦਨ ’ਚ ਹੋਵੇਗਾ ਵਾਧਾ

 ਟੈਕਸ ਚੋਰੀ ਰੋਕਣ ਲਈ ਸਰਕਾਰ ਦਾ ਵੱਡਾ ਕਦਮ, ਇੰਝ ਰੁਕੇਗੀ ਟੈਕਸ ਚੋਰੀ, ਆਮਦਨ ’ਚ ਹੋਵੇਗਾ ਵਾਧਾ

ਸੂਬਾ ਸਰਕਾਰ ਵਲੋਂ ਟੈਕਸ ਇੰਟੈਲੀਜੈਂਸ ਵਿੰਗ ਦੀ ਸਥਾਪਨਾ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਨਾਲ ਟੈਕਸ ਚੋਰੀ ਰੁਕਣ ਤੋਂ ਇਲਾਵਾ ਪੰਜਾਬ ਸਰਕਾਰ ਦੀ ਆਮਦਨ ’ਚ ਵੀ ਵਾਧਾ ਹੋਵੇਗਾ।

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੰਗ ਦੀ ਅਗਵਾਈ ਵਧੀਕ ਕਮਿਸ਼ਨਰ ਕਰਨਗੇ ਤੇ ਇਸ ’ਚ ਇਕ ਕੇਂਦਰੀ ਯੂਨਿਟ ਤੋਂ ਇਲਾਵਾ ਦੋ ਹੋਰ ਯੂਨਿਟ ਬਣਾਏ ਜਾਣਗੇ। ਇਸ ਬਿੱਲ ਦਾ ਕੰਮ ਫ਼ਰਜ਼ੀ ਬਿੱਲਾਂ ’ਤੇ ਤਿੱਖੀ ਨਜ਼ਰ ਰੱਖਣਾ ਹੋਵੇਗਾ। ਸ. ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਵਿਭਾਗ ਨੂੰ ਸਿਰਫ਼ 600 ਕਰੋੜ ਰੁਪਏ ਹੀ ਮਿਲੇ ਸਨ।

 

Leave a Reply

Your email address will not be published.