ਟੈਂਡਰ ਘਪਲੇ ਦੇ ਮਾਮਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਨੇ ਕੀਤਾ ਆਤਮ-ਸਮਰਪਣ

 ਟੈਂਡਰ ਘਪਲੇ ਦੇ ਮਾਮਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਨੇ ਕੀਤਾ ਆਤਮ-ਸਮਰਪਣ

ਅਨਾਜ ਮੰਡੀ ਟਰਾਂਸਪੋਰਟੇਸ਼ਨ ਘਪਲੇ ‘ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਇੰਦਰਜੀਤ ਸਿੰਘ ਉਰਫ ਇੰਦੀ ਨੇ ਅੱਜ ਵਿਜੀਲੈਂਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਦੱਸ ਦਈਏ ਕਿ ਅਦਾਲਤ ਨੇ 4 ਜਨਵਰੀ ਨੂੰ ਇੰਦੀ ਨੂੰ ਭਗੌੜਾ ਕਰਾਰ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਅੱਜ ਉਸ ਨੇ ਆਤਮ-ਸਮਰਪਣ ਕਰ ਦਿੱਤਾ।

ਖ਼ੁਰਾਕ ਅਤੇ ਸਪਲਾਈ ਵਿਭਾਗ ‘ਚ ਹੋਏ ਟੈਂਡਰ ਘਪਲੇ ‘ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜੇਲ੍ਹ ‘ਚ ਬੰਦ ਹਨ। ਕਾਬਲੇਗੌਰ ਹੈ ਕਿ ਇਸ ਮਾਮਲੇ ‘ਚ ਆਰਕੇ ਸਿੰਗਲਾ ਦਾ ਨਾਂ ਵੀ ਸਾਹਮਣੇ ਆਇਆ ਸੀ। ਆਸ਼ੂ ‘ਤੇ ਡਿਪਟੀ ਡਾਇਰੈਕਟਰ ਆਰਕੇ ਸਿੰਗਲਾ ਜ਼ਰੀਏ ਮੰਡੀਆਂ ਤੋਂ ਅਨਾਜ ਚੁੱਕਣ ‘ਚ ਟੈਂਡਰ ਘਪਲੇ ਦਾ ਇਲਜ਼ਾਮ ਹੈ।

ਵਿਜੀਲੈਂਸ ਵੱਲੋਂ ਫੜ੍ਹੇ ਗਏ ਠੇਕੇਦਾਰ ਤੇਲੂ ਰਾਮ ਨੇ ਵਿਜੀਲੈਂਸ ਨੂੰ ਦਿੱਤੇ ਬਿਆਨ ‘ਚ ਕਿਹਾ ਸੀ ਕਿ ਉਸ ਨੇ ਮੰਤਰੀ ਨੂੰ ਮਿਲਣ ਲਈ ਉਨ੍ਹਾਂ ਦੇ ਪੀਏ ਨੂੰ 6 ਲੱਖ ਰਿਸ਼ਵਤ ਦਿੱਤੀ ਸੀ ਅਤੇ ਟੈਂਡਰ ਲੈਣ ਲਈ ਵੀ ਆਰਕੇ ਸਿੰਗਲਾ ਜ਼ਰੀਏ ਮੰਤਰੀ ਨੂੰ 20 ਲੱਖ ਰੁਪਏ ਦਿੱਤੇ ਸਨ। ਇਸੇ ਆਧਾਰ ‘ਤੇ ਆਸ਼ੂ ਨੂੰ ਇਸ ਮਾਮਲੇ ‘ਚ ਨਾਮਜ਼ਦ ਕਰਕੇ 22 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

Leave a Reply

Your email address will not be published. Required fields are marked *