Punjab

ਟੀਟੂ ਬਾਣੀਆ ਦਾ ਝੋਨਾ ਲੈ ਕੇ ਆਉਣ ਵਾਲੇ ਟਰੱਕ ਮਾਲਕ ਨਾਲ ਪਿਆ ਪੇਚਾ

ਪੰਜਾਬ ਵਿੱਚ ਬਾਹਰੀ ਸੂਬਿਆਂ ਤੋਂ ਝੋਨਾ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਿਸਾਨ ਆਪਣੇ ਪੱਧਰ ਤੇ ਜਿਥੇ ਕਿਧਰੇ ਵੀ ਕੋਈ ਬਾਹਰੋਂ ਆਉਂਦਾ ਟਰੱਕ, ਟਰੈਕਟਰ ਟਰਾਲੀ ਆਦਿ ਘੇਰ ਘੇਰ ਬਾਹਰੋਂ ਆਏ ਝੋਨੇ ਨੂੰ ਪੰਜਾਬ ਵਿੱਚ ਵਿਕਣੋਂ ਰੋਕ ਰਹੇ ਹਨ।

ਹਰ ਕੋਈ ਕਿਸਾਨਾਂ ਦੇ ਇਸ ਕਦਮ ਦਾ ਵੀ ਕਿਸਾਨੀ ਸੰਘਰਸ਼ ਵਾਂਗੂ ਹੀ ਸਾਥ ਦੇ ਰਿਹਾ ਹੈ ਪਰ ਦੂਜੇ ਪਾਸੇ ਕੁੱਝ ਟਰੱਕ ਮਾਲਕਾਂ ਨੂੰ ਕਿਸਾਨ ਅਤੇ ਉਨ੍ਹਾਂ ਦਾ ਸਮਰਥਨ ਕਰ ਰਹੇ ਲੋਕ ਸ਼ਾਇਦ ਚੰਗੇ ਨਹੀਂ ਲੱਗ ਰਹੇ ਇਸੇ ਕਾਰਨ ਹੁਣ ਕੁੱਝ ਟਰੱਕ ਆਪ੍ਰੇਟਰ ਹੁਣ ਧਮਕੀਆਂ ਤੇ ਉਤਰ ਆਏ ਹਨ।

ਇਸ ਵਾਰ ਇਹ ਧਮਕੀਆਂ ਮਿਲੀਆਂ ਨੇ ਟੀਟੂ ਬਾਣੀਆ ਨੂੰ, ਜਿਹਨਾਂ ਨੈ ਫੇਸਬੁੱਕ ਤੇ ਬਾਹਰੋਂ ਆ ਰਹੇ ਝੋਨੇ ਨੂੰ ਰੋਕਣ ਸਬੰਧੀ ਇੱਕ ਵੀਡੀਓ ਪਾਈ, ਤਾਂ ਇੱਕ ਖੁਦ ਨੂੰ ਟਰੱਕ ਆਪ੍ਰੇਟਰ ਦੱਸ ਰਹੇ ਵਿਅਕਤੀ ਨੇ ਨਾ ਸਿਰਫ ਟੀਟੂ ਬਾਣੀਆ ਨੂੰ ਧਮਕੀਆਂ ਦਿੱਤੀਆਂ, ਸਗੋਂ ਉਨ੍ਹਾਂ ਨੂੰ ਗੰਦੀਆਂ ਗਾਲ੍ਹਾਂ ਵੀ ਕੱਢੀਆਂ।

ਇਸ ਦੌਰਾਨ ਟੀਟੂ ਬਾਣੀਆ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਪੰਜਾਬ ਆ ਰਹੇ ਟਰੱਕਾਂ ਵਾਲਿਆਂ ਤੇ ਪਰਚੇ ਦਰਜ ਕਰਨ ਅਤੇ ਉਨ੍ਹਾਂ ਸਖਤ ਸਜ਼ਾਵਾਂ ਦੇਣ ਦੀ ਮੰਗ ਵੀ ਕੀਤੀ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ, ਪਰ ਜੇ ਇਸ ਆਡੀਓ ਵਿੱਚ ਜ਼ਰਾ ਜਿੰਨੀ ਵੀ ਸੱਚਾਈ ਹੈ ਤਾਂ ਇਹ ਕਿਸਾਨੀ ਸੰਘਰਸ਼ ਅਤੇ ਬਾਹਰੋਂ ਆ ਰਹੇ ਝੋਨੇ ਖਿਲਾਫ ਬੋਲਣ ਵਾਲਿਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।

ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਟਰੱਕ ਮਾਲਕਾਂ ਅਤੇ ਕਿਸਾਨਾਂ ਆਦਿ ਵਿੱਚ ਝੜਪਾਂ ਵੀ ਦੇਖਣ ਨੂੰ ਮਿਲਣ, ਜਿਸ ਖਿਲਾਫ ਪੁਲਿਸ ਪ੍ਰਸਾਸ਼ਨ ਅਤੇ ਸਰਕਾਰ ਦੋਵਾਂ ਨੂੰ ਹੀ ਸੁਹਿਰਦਤਾ ਨਾਲ ਕੰਮ ਕਰਨ ਦੀ ਲੋੜ ਹੈ।

Click to comment

Leave a Reply

Your email address will not be published.

Most Popular

To Top