News

ਟਿੱਕਰੀ ਬਾਰਡਰ ਤੋਂ ਕਿਸਾਨਾਂ ਦਿੱਲੀ ‘ਚ ਹੋਏ ਦਾਖਲ, ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ

ਟਿੱਕਰੀ ਬਾਰਡਰ ਤੋਂ ਹੋਈ ਪਰੇਡ ਵਿਚ 35 ਲੱਖ ਰੁਪਏ ਨਾਲ ਤਿਆਰ ਕੀਤਾ ਇੱਕ ਟਰੈਕਟਰ ਵੀ ਸ਼ਾਮਲ ਹੈ, ਜੋ ਲੋਕਾਂ ਨੂੰ ਕਾਫ਼ੀ ਆਕਰਸ਼ਤ ਕਰ ਰਿਹਾ ਹੈ। ਕਿਸਾਨ ਰੰਧਾਵਾ ਸਿੰਘ ਨੇ ਦਸਿਆ ਕਿ ਅਸੀਂ ਪਿਛਲੇ 8 ਦਿਨਾਂ ਤੋਂ ਦਿੱਲੀ ‘ਚ ਹਾਂ। ਅਸੀਂ ਇਸ ਪਰੇਡ ਲਈ ਬੜੇ ਹੀ ਬੇਤਾਬ ਸੀ। ਅੱਜ ਇਹ ਦਿਨ ਆ ਹੀ ਗਿਆ।

ਸਰਕਾਰ ਸਾਨੂੰ ਅਤਵਾਦੀ ਕਹਿ ਰਹੀ ਹੈ ਪਰ ਅਸੀਂ ਸਰਕਾਰ ਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਅੱਤਵਾਦੀ ਨਹੀਂ ਹਾਂ। ਅਸੀਂ ਸਿਰਫ ਕਿਸਾਨ ਹਾਂ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (KMSC) ਦੇ ਚੇਅਰਮੈਨ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਅਸੀਂ ਦਿੱਲੀ ਪੁਲਿਸ ਦੇ ਰੂਟ ‘ਤੇ ਨਹੀਂ, ਆਪਣੇ ਰੂਟ ‘ਤੇ ਮਾਰਚ ਕਰਾਂਗੇ।

ਅਸੀਂ ਦਿੱਲੀ ਪੁਲਿਸ ਨੂੰ 45 ਮਿੰਟ ਦਿੱਤੇ ਹਨ। ਅਸੀਂ ਉਨ੍ਹਾਂ ਨੂੰ ਕਿਹਾ ਹੈ ਕਿ ਅਸੀਂ ਬਾਹਰੀ ਰਿੰਗ ਰੋਡ ‘ਤੇ ਜਾਵਾਂਗੇ, ਹੁਣ ਸਾਨੂੰ ਦਿੱਲੀ ਪੁਲਿਸ ਨੂੰ ਵੇਖਣਾ ਹੈ। ਟਰੈਕਟਰ ਪਰੇਡ ਸਿੰਘੂ ਸਰਹੱਦ ਤੋਂ ਨਿਕਲ ਚੁੱਕੀ ਹੈ। ਇਸ ਪਰੇਡ ਵਿੱਚ ਖੰਨਾ ਦੇ ਕਿਸਾਨ ਹਰਮਿੰਦਰ ਸਿੰਘ ਵੱਲੋਂ ਇੱਕ ਝਾਂਕੀ ਵੀ ਤਿਆਰ ਕੀਤੀ ਗਈ ਹੈ।

ਇਸ ਝਾਂਕੀ ਵਿੱਚ ਸਾਈਕਲ ‘ਤੇ ਕੈਨਨ ਨੂੰ ਦਿਖਾਇਆ ਗਿਆ ਹੈ। ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਸਾਡਾ ਮਾਣ ਹੈ ਅਤੇ ਕਿਸਾਨ ਦੇਸ਼ ਦੀ ਰੱਖਿਆ ਲਈ ਫੌਜ ਵਿਚ ਸੇਵਾ ਕਰਦੇ ਹਨ, ਇਸ ਲਈ ਅਸੀਂ ਸਾਈਕਲ ‘ਤੇ ਜੰਗੀ ਤੋਪ ਦਾ ਪ੍ਰਤੀਕ੍ਰਿਤੀ ਬਣਾਇਆ। ਦਿੱਲੀ ਦੇ ਸੰਜੇ ਗਾਂਧੀ ਟ੍ਰਾਂਸਪੋਰਟ ਨਗਰ ਵਿੱਖੇ ਪੁਲਿਸ ਤੇ ਕਿਸਾਨ ਆਹਮੋ ਸਾਹਮਣੇ ਖੜੇ ਹਨ।

ਇੱਥੋਂ ਹੀ ਪਰੇਡ ਦਾ ਰਸਤਾ ਵੱਖ ਹੁੰਦਾ ਹੈ।ਕਿਸਾਨ ਜਥੇਬੰਦੀਆਂ ਲਗਾਤਾਰ ਰਿੰਗ ਰੋਡ ਤੇ ਪਰੇਡ ਕਰਨ ਲਈ ਬਾਜਿਦ ਨੇ ਪਰ ਪੁਲਿਸ ਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਲਗਾਤਾਰ ਚੱਲ ਰਹੀ ਹੈ। ਪੁਲਿਸ ਨੇ 11:30 ਵਜੇ ਤੱਕ ਦਾ ਦਿੱਤਾ ਸਮਾਂ 11:30 ਵਜੇ ਪੁਲਿਸ ਆਪਣਾ ਫੈਸਲਾ ਸੁਣਾਵੇਗੀ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡੀ ਗਿੱਣਤੀ ‘ਚ ਟਰੈਕਟਰ ਸਮੇਤ ਦਿੱਲੀ ਵੱਲ ਕੀਤਾ ਜਾ ਰਿਹਾ ਕੂਚ। ਕਿਸਾਨਾਂ ਨੇ ਨੋਇਡਾ ਰੋਡ ‘ਤੇ ਬੈਰੀਕੇਡ ਤੋੜ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਕਿਸਾਨਾਂ ਨੇ ਸਿੰਘੂ ਸਰਹੱਦ ਤੋਂ ਟਰੈਕਟਰ ਰੈਲੀ ਦੀ ਸ਼ੁਰੂਆਤ ਕਰ ਦਿੱਤੀ ਹੈ।

ਟਰੈਕਟਰ ਰੈਲੀ ਕਾਂਝਵਾਲਾ ਚੌਕ-ਔਚੰਦੀ ਸਰਹੱਦ-ਕੇ ਐਮ ਪੀ-ਜੀ ਟੀ ਰੋਡ ਜੰਕਸ਼ਨ ਵੱਲ ਜਾ ਰਿਹਾ ਹੈ। ਇਸ ਦੇ ਨਾਲ ਹੀ, ਕਿਸਾਨਾਂ ਨੇ ਟਿੱਕਰੀ ਬਾਰਡਰ ‘ਤੇ ਲੱਗੇ ਬੈਰੀਕੇਡ ਤੋੜ ਦਿੱਤੇ ਅਤੇ ਦਿੱਲੀ ਦੇ ਰਿੰਗ ਰੋਡ ਵੱਲ ਵੱਧ ਗਏ।ਕਿਸਾਨ ਰਿੰਗ ਰੋਡ ਤੇ ਚੜ੍ਹਣ ਲਈ ਬਾਜਿਦ ਹਨ।

ਕਿਸਾਨਾਂ ਨੇ ਹੁਣ ਪੁਲਿਸ ਬੈਰੀਕੇਡਿੰਗ ਅੱਗੇ ਮੋਰਚਾ ਲਾ ਲਿਆ ਹੈ। ਸਿੰਘੂ ਸਰਹੱਦ ਤੋਂ ਕਿਸਾਨਾਂ ਦੀ ਟਰੈਕਟਰ ਰੈਲੀ ਦਿੱਲੀ ਦੇ ਸੰਜੇ ਗਾਂਧੀ ਟਰਾਂਸਪੋਰਟ ਨਗਰ ਪਹੁੰਚ ਗਈ ਹੈ। ਇਹ ਰੈਲੀ ਡੀਟੀਯੂ-ਸ਼ਾਹਬਾਦ-ਐਸਬੀ ਡੇਅਰੀ-ਦਰਵਾਲਾ-ਬਵਾਨਾ ਟੀ-ਪੁਆਇੰਟ- ਕਾਂਝਵਾਲਾ ਚੌਕ-ਖਰਖੌਦਾ ਟੋਲ ਪਲਾਜ਼ਾ ਵੱਲ ਜਾਵੇਗੀ।

Click to comment

Leave a Reply

Your email address will not be published.

Most Popular

To Top