News

ਟਿੱਕਰੀ ਬਾਰਡਰ ’ਤੇ ਹੋਈ ਚੋਰੀ, 3 ਮੌਕੇ ਤੇ ਫੜੇ, ਇਕ ਫਰਾਰ

ਜਦੋਂ ਤੋਂ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਹੀ ਅੰਦੋਲਨ ਵਾਲੇ ਸਥਾਨਾਂ ’ਤੇ ਵਾਰਦਾਤਾਂ ਹੋ ਰਹੀਆਂ ਹਨ। ਕਈ ਵਾਰ ਅੰਦੋਲਨ ਵਾਲੀ ਥਾਂ ’ਤੇ ਅੱਗ ਵੀ ਲੱਗੀ ਹੈ ਤੇ ਹੋਰ ਵੀ ਕਈ ਘਟਨਾਵਾਂ ਵਾਪਰੀਆਂ ਹਨ। ਟਿੱਕਰੀ ਬਾਰਡਰ ’ਤੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਆਏ ਚਾਰ ਨੌਜਵਾਨਾਂ ’ਤੇ ਦੁਕਾਨ ’ਤੇ ਤਾਲੇ ਤੋੜ ਕੇ ਮੋਬਾਇਲ, ਗੈਸ ਸਿਲੰਡਰ, ਭਾਂਡੇ ਤੇ ਹੋਰ ਸਾਮਾਨ ਚੋਰੀ ਕਰਨ ਦਾ ਇਲਜ਼ਾਮ ਲੱਗਿਆ ਹੈ।

Farm bills: Over 265 farmers' groups stage nationwide protest, Opposition  parties join in

ਇਸ ਮਾਮਲੇ ਵਿੱਚ ਦੁਕਾਨਦਾਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਰਹੇ ਤਿੰਨ ਨੌਜਵਾਨਾਂ ਨੂੰ ਮੌਕੇ ਤੇ ਹੀ ਫੜ ਲਿਆ। ਇਕ ਨੌਜਵਾਨ ਹਨੇਰੇ ਦਾ ਫਾਇਦਾ ਚੁੱਕਦਿਆਂ ਮੌਕੇ ਤੋਂ ਭੱਜ ਗਿਆ। ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਦੋਸ਼ੀਆਂ ਨੂੰ ਸਥਾਨਕ ਨਿਵਾਸੀਆਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ। ਗ੍ਰਿਫ਼ਤਾਰ ਕੀਤੇ ਗਏ ਤਿੰਨੇ ਮੁਲਜ਼ਮ ਪੰਜਾਬ ਦੇ ਬਠਿੰਡਾ ਦੇ ਵਸਨੀਕ ਹਨ  ਤੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਮਲ ਹਨ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅੱਜ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਰਹੀ ਹੈ।

ਸਿਟੀ ਥਾਣੇ ਦੇ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਟਿਕਰੀ ਬਾਰਡਰ ਨਾਲ ਲਗਦੇ ਉਦਯੋਗਿਕ ਖੇਤਰ ਦੀ ਦੁਕਾਨ ਵਿੱਚ ਚਾਰ ਨੌਜਵਾਨ ਰਾਤ ਨੂੰ ਚੋਰੀ ਕਰ ਰਹੇ ਸਨ ਪਰ ਰਾਤ ਵੇਲੇ ਅਚਾਨਕ ਕੁੱਤਿਆਂ ਦੇ ਭੌਂਕਣ ਕਾਰਨ ਲੋਕਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹਨਾਂ ਨੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਮੌਕੇ ’ਤੇ ਤਿੰਨ ਨੌਜਵਾਨਾਂ ਨੂੰ ਫੜ ਲਿਆ। ਜਦਕਿ ਇੱਕ ਨੌਜਵਾਨ ਨੇ ਹਨੇਰੇ ਦਾ ਫਾਇਦਾ ਚੁੱਕਿਆ ਤੇ ਕਿਸ ਤਰ੍ਹਾਂ ਫਰਾਰ ਹੋ ਗਿਆ।

ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਗ੍ਰਿਫ਼ਤਾਰ ਕੀਤੇ ਗਏ ਤਿੰਨ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉੱਥੇ ਹੀ ਸਿਟੀ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਦੀਪ, ਪੰਜਾਬ ਦੇ ਬਠਿੰਡਾ ਦੇ ਵਾਸੀ ਤੇ ਰੋਬਿਨ ਤੇ ਆਕਾਸ਼, ਮੰਡੀ ਥਾਣੇ ਦੇ ਵਾਸੀ ਵਜੋਂ ਹੋਈ ਹੈ। ਪੁਲਿਸ ਤਿੰਨੇ ਨੌਜਵਾਨਾਂ ਤੋਂ ਪਿਛਲੇ ਸਮੇਂ ਵਿੱਚ ਆਧੁਨਿਕ ਉਦਯੋਗਿਕ ਖੇਤਰ ਵਿੱਚ ਵਾਪਰੀਆਂ ਹੋਰ ਚੋਰੀ ਦੀਆਂ ਘਟਨਾਵਾਂ ਬਾਰੇ ਜਾਂਚ ਕਰ ਰਹੀ ਹੈ। ਇਹਨਾਂ ਨੌਜਵਾਨਾਂ ਕੋਲੋਂ ਦੁਕਾਨ ਵਿਚੋਂ ਚੋਰੀ ਹੋਇਆ ਮੋਬਾਇਲ ਤੇ ਕੁੱਝ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ।

Click to comment

Leave a Reply

Your email address will not be published.

Most Popular

To Top