News

ਟਿੱਕਰੀ ਬਾਰਡਰ ’ਤੇ ਬੈਰੀਕੇਡ ਹਟਾਉਣ ਨੂੰ ਲੈ ਕੇ ਹੋਇਆ ਹੰਗਾਮਾ, ਕਿਸਾਨਾਂ ਨੇ ਸੁਣਾਇਆ ਆਪਣਾ ਫ਼ੈਸਲਾ

ਹਰਿਆਣਾ ਦੇ ਟਿੱਕਰੀ ਬਾਰਡਰ ਤੋਂ ਇੱਕ ਮਾਰਗੀ ਸੜਕ ਨੂੰ ਖੋਲ੍ਹਣ ਲਈ ਚੱਲ ਰਹੀਆਂ ਪੁਲਿਸ ਦੀਆਂ ਕੋਸ਼ਿਸ਼ਾਂ ਦੌਰਾਨ ਕੁਝ ਕਿਸਾਨਾਂ ਨੇ ਹੰਗਾਮਾ ਕਰ ਦਿੱਤਾ। ਦਿੱਲੀ ਪੁਲਿਸ ਨੇ ਜਿਵੇਂ ਹੀ ਬੈਰੀਕੇਡਿੰਗ ਦੀ ਆਖਰੀ ਪਰਤ ਹਟਾਈ ਤਾਂ ਕਿਸਾਨ ਪ੍ਰਦਰਸ਼ਨ ਤੇ ਆ ਗਏ। ਉਹ ਜੇਸੀਬੀ ਅੱਗੇ ਲੇਟ ਗਏ ਅਤੇ ਦੋ ਥਾਵਾਂ ਤੋਂ ਲੋਹੇ ਦੇ ਬੈਰੀਕੇਡ ਲਾ ਕੇ ਸੜਕ ਜਾਮ ਕਰ ਦਿੱਤੀ।

ਇਸ ਤੋਂ ਬਾਅਦ ਮੀਟਿੰਗ ਕੀਤੀ ਗਈ, ਵੱਡੀ ਗਿਣਤੀ ਵਿੱਚ ਕਿਸਾਨ ਵੀ ਇਕੱਠੇ ਹੋ ਗਏ ਅਤੇ ਉਹਨਾਂ ਐਲਾਨ ਕੀਤਾ ਕਿ ਉਹ ਹੁਣ ਸਰਹੱਦ ਨੂੰ ਖੋਲ੍ਹਣ ਦੀ ਆਗਿਆ ਨਹੀਂ ਦੇਣਗੇ, ਭਾਵੇਂ ਕੁੱਝ ਵੀ ਹੋ ਜਾਵੇ। ਉਹਨਾਂ ਕਿਹਾ ਕਿ ਹੁਣ ਤੱਕ ਉਹ ਪੰਜ ਫੁੱਟ ਦਾ ਰਸਤਾ ਦੇਣ ਲਈ ਤਿਆਰ ਸੀ, ਪਰ ਹੁਣ ਉਹ ਵੀ ਨਹੀਂ ਦੇਣਗੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਅਤੇ ਹਰਿਆਣਾ ਪੁਲਿਸ-ਪ੍ਰਸ਼ਾਸਨ ਨਾਲ ਹੋਈ ਮੀਟਿੰਗ ਵਿੱਚ ਅੰਦੋਲਨਕਾਰੀਆਂ ਨੇ ਟਿੱਕਰੀ ਬਾਰਡਰ ਨੂੰ ਇੱਕ ਪਾਸੇ ਤੋਂ ਖੋਲ੍ਹਣ ਲਈ ਸਿਰਫ਼ ਪੰਜ ਫੁੱਟ ਦਾ ਸਮਾਂ ਦੇਣ ਦੀ ਸ਼ਰਤ ਰੱਖੀ ਸੀ।

ਅਜਿਹੇ ਵਿੱਚ ਇਹ ਬੈਠਕ ਬੇਸਿੱਟਾ ਰਹੀ ਅਤੇ ਸ਼ਨੀਵਾਰ ਨੂੰ ਫਿਰ ਤੋਂ ਗੱਲਬਾਤ ਹੋਣੀ ਸੀ। ਅੰਦੋਲਨਕਾਰੀਆਂ ਨੇ ਹੁਣ ਦਿੱਲੀ ਪੁਲਿਸ ਤੇ ਵਾਅਦੇ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਉਂਦੇ ਹੋਏ ਸਰਹੱਦ ਖੋਲ੍ਹਣ ਦੀ ਇਜਾਜ਼ਤ ਨਾ ਦੇਣ ਦਾ ਐਲਾਨ ਕੀਤਾ। ਦੂਜੇ ਪਾਸੇ  ਹੰਗਾਮੇ ਤੋਂ ਬਾਅਦ ਦਿੱਲੀ ਅਤੇ ਹਰਿਆਣਾ ਤੋਂ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਅਤੇ ਦੇਰ ਰਾਤ ਇੱਥੇ ਤਣਾਅ ਦਾ ਮਾਹੌਲ ਬਣਿਆ ਰਿਹਾ। ਉੱਧਰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਨੇ ਕਿਹਾ ਕਿ ਕਿਸਾਨ ਕਿਸੇ ਵੀ ਹਾਲਤ ਵਿੱਚ ਟਿੱਕਰੀ ਬਾਰਡਰ ਰਾਹੀਂ ਰਸਤਾ ਨਹੀਂ ਖੋਲ੍ਹਣ ਦੇਣਗੇ।

Click to comment

Leave a Reply

Your email address will not be published.

Most Popular

To Top