Business

ਟਿਕ ਟਾਕ ਸਟਾਰ ਨੂਰ ਦੀ ਟੀਮ ਫਿਰ ਚਰਚਾ ਚ ਕੀਤਾ ਅਜਿਹਾ ਕੰਮ ਜੋ ਨਾ ਕਰ ਸਕੀ ਸਰਕਾਰ

ਆਪਣਿਆਂ ਦੀ ਪੀ ੜ੍ਹ ਪ੍ਰੋਗਰਾਮ ‘ਚ ਅੱਜ ਅਸੀਂ ਗੱਲ ਕਰਾਂਗੇ। ਉਮਰ ਨਿੱਕੀ ਤੇ ਜ਼ਿੰਮੇਵਾਰੀਆਂ ਭਾਰੀ ਨਾਮ ਕੋਮਲ ਪਰ ਕੰਮ ਕਠੋਰ। ਇਹ ਹੈ ਮੋਗਾ ਦੇ ਪਿੰਡ ਮੌਜਗੜ੍ਹ ਦੀ ਕੋਮਲ ਜਿਸ ਦੀ ਉਮਰ ਤਾਂ ਮਹਿਜ਼ 6-7 ਸਾਲ ਹੈ ਪਰ ਜ਼ਿੰਮੇਵਾਰੀ ਦੀ ਪੰਡ ਭਾਰੀ ਹੈ। ਘਰ ‘ਚ ਕੋਈ ਕਮਾਉਣ ਵਾਲਾ ਨਹੀਂ। 70 ਸਾਲ ਦੀ ਬਜ਼ੁਰਗ ਦਾਦੀ ਅਤੇ 3 ਸਾਲ ਦੇ ਭਰਾ ਦੀ ਦੇਖਭਾਲ ਕਰ ਰਹੀ ਕੋਮਲ ਘਰ ਦਾ ਸਾਰਾ ਕੰਮਕਾਜ ਸੰਭਾਲਦੀ ਹੈ। ਕੋਮਲ ਦੇ ਪਿਤਾ ਦੀ ਮੌ ਤ ਹੋਣ ਤੋਂ ਬਾਅਦ ਮਾਂ ਬੱਚਿਆਂ ਨੂੰ ਦਾਦੀ ਕੋਲ ਛੱਡ ਗਈ ਸੀ।

ਕੋਮਲ ਘਰ ਦਾ ਝਾੜੂ ਪੋਚਾ ਤੇ ਰੋਟੀ ਬਣਾਉਣ ਤੋਂ ਇਲਾਵਾ ਕੱਪੜੇ ਧੋਣ ਸਣੇ ਸਾਰੇ ਕੰਮਕਾਰ ਆਪ ਕਰਦੀ ਹੈ। ਜਿਸ ਨੂੰ ਵੇਖ ਕੇ ਇਕ ਵਾਰ ਤਾਂ ਮਨ ਭਰ ਜਾਂਦਾ ਹੈ।ਪਰਿਵਾਰ ਦੇ ਹਾਲਾਤ ਤਾਂ ਤੁਸੀਂ ਵੇਖ ਹੀ ਰਹੇ ਹੋ। ਬਜ਼ੁਰਗ ਦਾਦੀ ਸਰਕਾਰ ਨੂੰ ਕੁਝ ਅਪੀਲ ਕਰ ਰਹੀ ਹੈ। ਉਮੀਦ ਹੈ ਕਿ ਇਸ ਪਰਿਵਾਰ ਦੀ ਗੁਹਾਰ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ। ਇਲਾਕੇ ਦੇ ਲੀਡਰਾਂ ਦਾ ਤਾਂ ਪਤਾ ਨਹੀਂ ਪਰ ਟਿਕ ਟੋਕ ਸਟਾਰ ਨੂਰ ਟੀਮ ਦੇ ਮੈਂਬਰਾਂ ਨੇ ਇਸ ਪਰਿਵਾਰ ਦੀ ਸਾਰ ਲਈ।

ਮਦਦ ਕਰਨੀ ਤਾਂ ਉਹਨਾਂ ਲੀਡਰਾਂ ਨੂੰ ਚਾਹੀਦੀ ਸੀ ਜਿਹੜੇ ਵੋਟਾਂ ਖਾਤਰ ਪਿੰਡਾਂ ਸ਼ਹਿਰਾਂ ‘ਚ ਕੱਲੇ ਕੱਲੇ ਘਰ ਦੀ ਇਕ ਇਕ ਵੋਟ ਦਾ ਹਿਸਾਬ ਰੱਖਦੇ ਹਨ ਤੇ ਕੁਰਸੀ ਮਿਲਣ ਤੋਂ ਬਾਅਦ ਅਜਿਹੇ ਪਰਿਵਾਰਾਂ ਦੀ ਸਾਰ ਵੀ ਨਹੀਂ ਲੈਂਦੇ। ਡੀ 5 ਚੈਨਲ ਪੰਜਾਬੀ ਨਿੱਕੀ ਬੱਚੀ ਕੋਮਲ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ। ਆਸ ਹੈ ਕਿ ਪਰਿਵਾਰ ਦੀ ਇਸ ਪੀੜ੍ਹ ਨੂੰ ਸਮਝਦੇ ਸਰਕਾਰ ਤੇ ਲੋਕ ਮਦਦ ਲਈ ਅੱਗੇ ਆਉਣਗੇ ਤਾਂ ਜੋ ਇਹ ਨਿੱਕੇ ਨਿੱਕੇ ਬੱਚੇ ਪੜ੍ਹ ਲਿਖ ਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ।

Click to comment

Leave a Reply

Your email address will not be published. Required fields are marked *

Most Popular

To Top