News

ਟਿਕੈਤ ਨੇ ਗੁਜਰਾਤ ਦੀ ਰਾਜਧਾਨੀ ਨੂੰ ਟਰੈਕਟਰਾਂ ਨਾਲ ਘੇਰਨ ਦਾ ਕੀਤਾ ਐਲਾਨ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਗੁਜਰਾਤ ਵਿੱਚ ਕਿਸਾਨ ਟਰੈਕਟਰ ਅੰਦੋਲਨ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ। ਉਹਨਾਂ ਕਿਹਾ ਕਿ ਸੂਬੇ ਦੀ ਰਾਜਧਾਨੀ ਗਾਂਧੀਨਗਰ ਦਾ ਘਿਰਾਓ ਕਰਨ ਦਾ ਸਮਾਂ ਆ ਗਿਆ ਹੈ ਅਤੇ ਜ਼ਰੂਰਤ ਪੈਣ ’ਤੇ ਬੈਰੀਕੇਡ ਵੀ ਤੋੜੇ ਜਾਣਗੇ। ਉਹਨਾਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਗੁਜਰਾਤ ਦੇ ਕਿਸਾਨ ਖੁਸ਼ ਨਹੀਂ ਹਨ ਸਗੋਂ ਦੁਖੀ ਹਨ।

Rakesh Tikait New Announcement: Protesting farmers will sleep in AC on  Delhi border | Delhi Border पर AC में साएंगे प्रदर्शनकारी किसान! BKU नेता Rakesh  Tikait ने किया ऐलान | Hindi News, देश

ਕਿਸਾਨ ਅਪਣੇ ਟਰੈਕਟਰ ਰਾਹੀਂ ਅੰਦੋਲਨ ਕਰਨਗੇ। ਗਾਂਧੀਨਗਰ ਦਾ ਘਿਰਾਓ ਅਤੇ ਸੜਕਾਂ ਨੂੰ ਜਾਮ ਕਰਨ ਦਾ ਸਮਾਂ ਆ ਗਿਆ ਹੈ। ਜੇ ਜ਼ਰੂਰਤ ਪਈ ਤਾਂ ਉਹ ਬੈਰੀਕੇਡ ਵੀ ਤੋੜਨਗੇ। ਉਹਨਾਂ ਅੱਗੇ ਕਿਹਾ ਕਿ, “ਇੱਥੇ ਅੰਦੋਲਨ ਨਾ ਹੋਣ ਕਾਰਨ ਕਿਸਾਨ ਦੁਖੀ ਹਨ। ਉਹਨਾਂ ਨੂੰ ਇਹ ਕਹਿਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਕਿ ਉਹ ਖੁਸ਼ ਹਨ ਅਤੇ ਲਾਭ ਕਮਾ ਰਹੇ ਹਨ।

ਜਿਹੜੀ ਤਕਨੀਕ ਨਾਲ ਗੁਜਰਾਤ ਦੇ ਕਿਸਾਨਾਂ ਨੂੰ ਖੁਸ਼ ਕੀਤਾ ਜਾਂਦਾ ਹੈ ਉਹ ਤਕਨੀਕ ਸਾਨੂੰ ਵੀ ਦੱਸੀ ਜਾਵੇ।” ਉਹਨਾਂ ਦਾਅਵਾ ਕੀਤਾ ਕਿ ਬਨਾਸਕਾਂਠਾ ਦੇ ਕਿਸਾਨ ਤਿੰਨ ਰੁਪਏ ਪ੍ਰਤੀ ਕਿਲੋਗ੍ਰਾਮ ਆਲੂ ਵੇਚਣ ਲਈ ਮਜ਼ਬੂਰ ਹਨ। ਗੁਜਰਾਤ ਵਿੱਚ ਉਹ ਕਿਸਾਨਾਂ ਨੂੰ ਦੱਸਣ ਗਏ ਹਨ ਕਿ ਉਹ ਅੰਦੋਲਨ ਸ਼ਾਂਤੀਪੂਰਨ ਤਰੀਕੇ ਨਾਲ ਕਰ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top