News

ਟਾਇਟਲਰ ਦਾ ਕੇਸ ਲੜ ਰਹੇ ਫੂਲਕਾ ਨੂੰ ਮਾਰਨ ਦੀ ਧਮਕੀ

ਪੰਜ ਸਾਲ ਤੋਂ ਚੱਲ ਰਹੇ ਜਗਦੀਸ਼ ਟਾਈਟਲਰ ਦੇ ਕੇਸ ਵਿੱਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਐਚ.ਐਸ.ਫੂਲਕਾ ਜਿਨ੍ਹਾਂ ਨੇ ਜਗਦੀਸ਼ ਟਾਈਟਲਰ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ, ਵਲੋਂ ਇਕ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਉਨ੍ਹਾਂ ਨੇ ਕੇਸ ਦੇ ਵਿਚ ਚੱਲ ਰਹੀ ਜਾਂਚ ਨੂੰ ਬਹੁਤ ਧੀਮਾਂ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਗਦੀਸ਼ ਟਾਈਟਲਰ ਨੂੰ ਬਚਾਉਣ ਦੀਆਂ ਹਰ ਕੋਸ਼ਿਸ਼ਾਂ ਕਰ ਰਹੀ ਹੈ।

ਓਹ ਛੇਤੀ ਕਾਰਵਾਹੀ ਦੀ ਮੰਗ ਕਰਦੇ ਹਨ। ਕੁਝ ਸਮਾਂ ਪਹਿਲਾਂ ਹੀ ਦਿੱਲੀ ਪੁਲਿਸ ਵੱਲੋਂ ਟਾਈਟਲਰ ਮਾਮਲੇ ਦੇ ਮੁੱਖ ਗਵਾਹ, ਅਭਿਸ਼ੇਕ ਵਰਮਾ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ। ਅਭਿਸ਼ੇਕ, ਫੂਲਕਾ ਜੀ ਅਤੇ ਇਸ ਕੇਸ ਦੀ ਸੁਣਵਾਈ ਕਰ ਰਹੇ ਜੱਜ ਨੂੰ ਮਾਰਨ ਦੀਆਂ ਧਮਕੀਆਂ ਦਾ ਮਾਮਲਾ ਸਾਹਮਣੇ ਆਇਆ ਹੈ। ਫੂਲਕਾ ਜੀ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਨਹੀਂ ਹੋ ਰਹੀ ਹੈ।

ਜਿਸ ਜੱਜ ਦੀ ਅਗਵਾਹੀ ਹੇਠਾਂ ਇਹ ਕੇਸ ਚੱਲ ਰਿਹਾ ਹੈ ਉਸ ਜੱਜ ਨੂੰ ਇਕ ਚਿੱਠੀ ਆਈ ਹੈ ਜਿਸ ਚ ਸ਼ਰੇਆਮ ਧਮਕੀ ਦਿੱਤੀ ਗਈ ਹੈ, ਫੂਲਕਾ ਜੀ ਇਸ ਚਿੱਠੀ ਉੱਪਰ ਸਖ਼ਤ ਜਾਂਚ ਚਾਹੁੰਦੇ ਹਨ। ਇਸ ਕੇਸ ਦੀ ਸ਼ੁਰੂਆਤ 2015 ਵਿੱਚ ਹੋਈ ਸੀ। ਫੂਲਕਾ ਸਾਹਬ ਸਰਕਾਰ ਦੇ ਅੱਗੇ ਸਿੱਖਾਂ ਦੇ ਕਤਲੇਆਮ ਮਾਮਲੇ ਦੇ ਦੋਸ਼ੀ, ਜਗਦੀਸ਼ ਟਾਈਟਲਰ ਨੂੰ ਬਣਦੀ ਸਜ਼ਾ ਦੁਆਉਣ ਦੀ ਮੰਗ ਕਰਦੇ ਹਨ।

Click to comment

Leave a Reply

Your email address will not be published.

Most Popular

To Top