ਟਵਿੱਟਰ ਨੇ ਨਹੀਂ ਮੰਨੇ ਨਿਯਮ, ਗੂਗਲ, ਫੇਸਬੁੱਕ ਨੇ ਆਈਟੀ ਵਿਭਾਗ ਨਾਲ ਬਿਓਰਾ ਕੀਤਾ ਸਾਂਝਾ
By
Posted on

ਸੋਸ਼ਲ ਮੀਡੀਆ ਪਲੇਟਫਾਰਮ ਤੇ ਭਾਰਤੀ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਸਰਕਾਰ ਤੇ ਟਵਿੱਟਰ ਵਿੱਚ ਤਨਾਤਨੀ ਹੋਰ ਵਧਦੀ ਜਾ ਰਹੀ ਹੈ। ਟਵਿੱਟਰ ਨੂੰ ਛੱਡ ਕੇ ਗੂਗਲ, ਫੇਸਬੁੱਕ, ਵ੍ਹਟਸਐਪ ਨੇ ਆਈਟੀ ਵਿਭਾਗ ਨਾਲ ਬਿਓਰਾ ਸਾਂਝਾ ਕੀਤਾ ਹੈ।

ਇਹਨਾਂ ਪਲੇਟਫਾਰਮਾਂ ਵਿਚੋਂ ਟਵਿੱਟਰ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਸੂਤਰਾਂ ਅਨੁਸਾਰ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ, ਸ਼ੇਅਰਚੈਟ, ਟੈਲੀਗ੍ਰਾਮ, ਲਿੰਕਡਇਨ, ਗੂਗਲ, ਫੇਸਬੁੱਕ, ਵ੍ਹਟਸਐਪ ਆਦਿ ਨੇ ਨਵੇਂ ਨਿਯਮਾਂ ਦੀ ਲੋੜ ਦੇ ਅਨੁਸਾਰ ਮੰਤਰਾਲਾ ਨੂੰ ਆਪਣਾ ਬਿਓਰਾ ਦਿੱਤਾ।
