News

ਟਰੱਕ ਵਾਲਿਆਂ ਦੇ ਅੜਿੱਕੇ ਆਏ ਕੈਪਟਨ ਅਮਰਿੰਦਰ, ਕੈਪਟਨ ਨੇ ਉਸੇ ਸਮੇਂ ਮੰਗੀ ਮੁਆਫ਼ੀ

ਲੋਕ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਟਰੱਕਾਂ ਵਾਲਿਆਂ ਦੇ ਅੜਿੱਕੇ ਆ ਗਏ। ਕੈਪਟਨ ਆਪਣੇ ਕਾਫ਼ਲੇ ਨਾਲ ਰਾਜਪੁਰਾ ਤੋਂ ਸਿਆਸੀ ਪ੍ਰੋਗਰਾਮ ਵਿਚੋਂ ਚੰਡੀਗੜ੍ਹ ਪਰਤ ਰਹੇ ਸੀ ਕਿ ਮੁਜ਼ਾਹਰਾਕਾਰੀਆਂ ਨੇ ਉਹਨਾਂ ਨੂੰ ਪੌਣਾ ਘੰਟਾ ਘੇਰ ਕੇ ਰੱਖਿਆ।

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਤੋਂ ਯੂਨੀਅਨਾਂ ਭੰਗ ਕਰਨ ਲਈ ਮੁਆਫ਼ੀ ਮੰਗੀ ਤੇ ਸਰਕਾਰ ਆਉਣ ਤੇ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਅਸਲ ਵਿੱਚ ਯੂਨੀਅਨਾਂ ਦੀ ਬਹਾਲੀ ਨੂੰ ਲੈ ਕੇ ਲੰਘੇ ਕਈ ਦਿਨਾਂ ਤੋਂ ਧਰਨੇ ਤੇ ਬੈਠੇ ਟਰੱਕ ਅਪਰੇਟਰਾਂ ਨੇ ਮੰਗਲਵਾਰ ਸ਼ਾਮ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਲਿਆ।

ਕੈਪਟਨ ਰਾਜਪੁਰਾ ਵਿੱਚ ਕਾਂਗਰਸੀ ਆਗੂ ਜਗਦੀਸ਼ ਕੁਮਾਰ ਜੱਗਾ ਨੂੰ ਪੰਜਾਬ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਕੇ ਸ਼ਾਮੀਂ ਐਰੋਸਿਟੀ ਰੋਡ ਰਾਹੀਂ ਪਰਤ ਰਹੇ ਸੀ ਕਿ ਇਸ ਦੀ ਭਿਣਕ ਇਸੇ ਸੜਕ ਤੇ ਧਰਨਾ ਲਾਈ ਬੈਠੇ ਅਪਰੇਟਰਾਂ ਨੂੰ ਪੈ ਗਈ।

ਉਹਨਾਂ ਨੇ ਆਪਣੇ ਧਰਨੇ ਸਾਹਮਣੇ ਹੀ ਸਾਬਕਾ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਘੇਰ ਲਿਆ। ਮੁਜ਼ਾਹਰਾਕਾਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਇਲਜ਼ਾਮ ਲਾਇਆ ਕਿ ਯੂਨੀਅਨਾਂ ਨੂੰ ਮੁੱਖ ਮੰਤਰੀ ਰਹਿੰਦੇ ਕੈਪਟਨ ਵੱਲੋਂ ਹੀ ਭੰਗ ਕੀਤਾ ਗਿਆ ਸੀ।

Click to comment

Leave a Reply

Your email address will not be published.

Most Popular

To Top