ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਖ਼ਬਰਾਂ
ਖ਼ਬਰਾਂ

ਟਰੰਪ ਨੂੰ ਚੜ੍ਹਿਆ ਮੋਦੀ ਦਾ ਰੰਗ, ਜਿੱਤ ਲਈ ਕੀਤੇ ਜਾ ਰਹੇ ਨੇ ਜਾਦੂ-ਟੂਣੇ

ਪੰਜਾਬੀ ਲੋਕ · 06 November 2020
ਮੂਲ ਤਸਵੀਰ ਉਪਲਬਧ ਨਹੀਂ

ਅਮਰੀਕਾ ਵਿੱਚ ਵੋਟਾਂ ਦੀ ਗਿਣਤੀ ਨੂੰ ਲੈ ਕੇ ਅਜੇ ਤਸਵੀਰ ਸਾਫ਼ ਨਹੀਂ ਹੋਈ। ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਦੇਸ਼ ਦੇ ਰਾਸ਼ਟਰਪਤੀ (US President) ਦੀ ਗੱਦੀ ਉੱਤੇ ਕੌਣ ਬੈਠੇਗਾ? ਅਮਰੀਕਾ ’ਚ ਰਾਸ਼ਟਰਪਤੀ ਦੀ ਚੋਣ ਹਾਲੇ ਵੀ ਫਸੀ ਹੋਈ ਹੈ।

ਮੂਲ ਤਸਵੀਰ ਸੰਭਾਲੀ ਨਹੀਂ ਗਈ

ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੇ ਆਪਣੇ ਦਾਅਵੇ ਹਨ, ਤੇ ਉਧਰ ਡੈਮੋਕ੍ਰੈਟਿਕ ਉਮੀਦਵਾਰ ਜੋਅ ਬਾਈਡੇਨ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ ਪਰ ਹਕੀਕਤ ਇਹ ਹੈ ਕਿ ਹਾਲੇ ਤੱਕ ਵੀ ਸਪੱਸ਼ਟ ਜੇਤੂ ਕੋਈ ਨਹੀਂ। ਹੁਣ ਟਰੰਪ ਦੀ ਜਿੱਤ ਲਈ ਅਮਰੀਕਾ ’ਚ ਜਾਦੂ-ਟੂਣੇ ਦਾ ਸਹਾਰਾ ਲਿਆ ਜਾ ਰਿਹਾ ਹੈ।

ਅਮਰੀਕਾ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਹੁਣ ਸੋਸ਼ਲ ਮੀਡੀਆ (social media) ਉੱਤੇ ਖ਼ੂਬ ਵਾਇਰਲ ਹੋ ਰਿਹਾ ਹੈ। ਵੀਡੀਓ ’ਚ ਟਰੰਪ ਦੀ ਜਿੱਤ ਲਈ ਜਾਦੂ-ਟੂਣੇ (witchcraft) ਦਾ ਸਹਾਰਾ ਲਿਆ ਜਾ ਰਿਹਾ ਹੈ। ਜਿਵੇਂ ਹੀ ਟਰੰਪ ਦੇ ਪੱਛੜਨ ਦੀ ਖ਼ਬਰ ਮਿਲੀ, ਟਰੰਪ ਦੀ ਰੁਹਾਨੀ ਸਲਾਹਕਾਰ ਪਾਉਲਾ ਵ੍ਹਾਈਟ ਨੇ ਤੁਰੰਤ ਟਰੰਪ ਲਈ ਦੁਆਵਾਂ ਸ਼ੁਰੂ ਕਰ ਦਿੱਤੀਆਂ।

ਪਾਉਲਾ ਨੇ ਮੰਚ ਉੱਤੇ ਦੱਖਣੀ ਅਮਰੀਕਾ ਜਾਂ ਲਾਤੀਨੀ ਅਮਰੀਕਾ ਤੋਂ ਦੇਵਦੂਤ ਸੱਦਣ ਦਾ ਬਾਕਾਇਦਾ ਸੱਦਾ ਦਿੱਤਾ ਹੈ। ਇਹ ਹਾਲ ਹੈ ਉਸ ਅਮਰੀਕਾ ਦਾ, ਜਿਸ ਨੂੰ ਦੁਨੀਆ ਦਾ ਸਭ ਤੋਂ ਵੱਧ ਵਿਕਸਤ ਦੇਸ਼ ਮੰਨਿਆ ਜਾਂਦਾ ਹੈ। ਇਹ ਜਾਦੂ-ਟੂਣਾ ਉਸ ਅਹੁਦੇ ਲਈ ਹੋ ਰਿਹਾ ਹੈ, ਜੋ ਦੁਨੀਆ ਵਿੱਚ ਸਭ ਤੋਂ ਤਾਕਤਵਰ ਮੰਨਿਆ ਜਾਂਦਾ ਹੈ। ਸਪੱਸ਼ਟ ਹੈ ਕਿ ਸੱਤਾ ਦੀ ਲਾਲਸਾ, ਤਰਕ, ਆਧੁਨਿਕਤਾ, ਵਿਚਾਰ ਤੇ ਵਿਅਕਤੀਤਵ ਸਭ ਉੱਤ ਭਾਰੂ ਹੋ ਜਾਂਦਾ ਹੈ।  

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ