News

ਟਰਾਂਸਪੋਰਟ ਮੰਤਰੀ ਨੇ ਬਠਿੰਡਾ ਬੱਸ ਸਟੈਂਡ ’ਚੋਂ ਦਫ਼ਤਰ ਕਰਵਾਇਆ ਬੰਦ

ਪੰਜਾਬ ਦੇ ਟਰਾਂਸਪੋਰਟ ਮੰਤਰੀ ਬਣਦੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਐਕਸ਼ਨ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ। ਹੁਣ ਉਹਨਾਂ ਦੇ ਆਦੇਸ਼ਾਂ ਤੇ ਬਠਿੰਡਾ ਦੇ ਬੱਸ ਸਟੈਂਡ ਵਿੱਚ ਪੁਰਾਣੀ ਅਕਾਲੀ ਸਰਕਾਰ ਦੀ ਆਪਣੀ ਕੰਪਨੀ ਔਰਬਿਟ ਦਾ ਦਫ਼ਤਰ ਵੀ ਇੱਥੋਂ ਪੁੱਟ ਦਿੱਤਾ ਹੈ।

Orbit accused of not allowing PRTC bus space at platforms

ਪੀਆਰਟੀਸੀ ਦੇ ਅਧਿਕਾਰੀਆਂ ਦੇ ਮੁਤਾਬਕ ਉਹਨਾਂ ਨੂੰ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਵੱਲੋਂ ਸਖ਼ਤ ਨਿਰਦੇਸ਼ ਹਨ ਕਿ ਬੱਸ ਸਟੈਂਡ ਦੀ ਜਗ੍ਹਾ ਤੇ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਹੋਣਾ ਚਾਹੀਦਾ, ਜਿਸ ਦੇ ਚਲਦਿਆਂ ਪੁਰਾਣੀ ਅਕਾਲੀ ਸਰਕਾਰ ਦੀ ਨਿੱਜੀ ਕੰਪਨੀ ਔਰਬਿਟ ਦਾ ਦਫ਼ਤਰ ਵੀ ਰਾਤੋ ਰਾਤ ਅਧਿਕਾਰੀਆਂ ਨੇ ਉੱਥੋਂ ਚੁੱਕ ਦਿੱਤਾ।

ਹਾਲ ਹੀ ਵਿੱਚ ਟ੍ਰਾਂਸਪੋਰਟ ਮੰਤਰੀ ਬਣੇ ਰਾਜਾ ਵੜਿੰਗ ਵੱਲੋਂ ਆਪਣੇ ਫੇਸ ਬੁੱਕ ਪੇਜ਼ ‘ਤੇ ਬੀਤੇ ਕੱਲ੍ਹ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਲਿਖਿਆ ਕਿ, “ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਉਹਨਾਂ ਪੀਆਰਟੀਸੀ ਦੀ ਏਸੀ ਬੱਸ ਵਿੱਚ ਸਫਰ ਕਰਕੇ ਲੋਕਾਂ ਨੂੰ ਸਰਕਾਰੀ ਬੱਸਾਂ ਵਿੱਚ ਆਉਂਦੀਆਂ ਮੁਸਕਿਲਾਂ ਜਾਣਿਆ ਗਿਆ ਅਤੇ ਇਸ ਸਬੰਧੀ ਕੁੱਝ ਫੋਟੋਆਂ ਵੀ ਸ਼ੇਅਰ ਕੀਤੀਆਂ ਗਈਆਂ ਜਿਸ ਤੋਂ ਬਾਅਦ ਲੋਕਾਂ ਨੇ ਰਾਜਾ ਵੜਿੰਗ ਨੂੰ ਸੁਝਾਅ ਦਿੱਤਾ ਕਿ ਉਹਨਾਂ ਵੱਲੋਂ ਆਮ

ਸਰਕਾਰੀ ਬੱਸਾਂ ‘ਚ ਬੈਠ ਕੇ ਲੋਕਾਂ ਨਾਲ ਸਫ਼ਰ ਕੀਤਾ ਜਾਵੇ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇ। ਇਸ ਦੇ ਮੱਦੇਨਜ਼ਰ ਰਾਜਾ ਵੜਿੰਗ ਵੱਲੋਂ ਆਮ ਬੱਸ ‘ਚ ਸਫ਼ਰ ਕਰਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ।

Click to comment

Leave a Reply

Your email address will not be published.

Most Popular

To Top