News

ਟਰਾਂਸਪੋਰਟ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਜਾਰੀ, ਮਹਿਕਮੇ ਨੂੰ 10 ਕਰੋੜ ਤੋਂ ਵਧ ਪਿਆ ਘਾਟਾ

ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਨਜਾਇਜ਼ ਢੰਗ ਨਾਲ ਚੱਲਣ ਵਾਲੀਆਂ ਬੱਸਾਂ ਨੂੰ ਵੱਡੇ ਪੱਧਰ ਤੇ ਨਕੇਲ ਪਾਈ ਗਈ ਜਿਸ ਨਾਲ ਸਰਕਾਰੀ ਬੱਸਾਂ ਨੂੰ ਲਾਭ ਹੋਇਆ ਪਰ 4 ਦਿਨਾਂ ਦੀ ਹੜਤਾਲ ਦੌਰਾਨ ਆਮਦਨੀ ਵਧਾਉਣਾ ਤਾਂ ਦੂਰ, ਉਲਟਾ ਨੁਕਸਾਨ ਹੋਣ ਲੱਗਿਆ ਹੈ।

PRTC mini-bus operators continue strike

ਪਨਬੱਸ ਅਤੇ ਪੀਆਰਟੀਸੀ ਠੇਕਾ ਕਰਮਚਾਰੀ ਯੂਨੀਅਨ ਦੀ ਸੋਮਵਾਰ ਰਾਤ 12 ਵਜੇ ਤੋਂ ਚੱਲ ਰਹੀ ਪੜਤਾਲ ਕਾਰਨ ਪਿਛਲੇ 4 ਦਿਨਾਂ ਤੋਂ 2100 ਸਰਕਾਰੀ ਬੱਸਾਂ ਦਾ ਚੱਕਾ ਜਾਮ ਹੈ ਅਤੇ 6000 ਦੇ ਲਗਭਗ ਕਰਮਚਾਰੀ ਕੰਮ ਦਾ ਬਾਈਕਾਟ ਕਰਕੇ ਹੜਤਾਲ ਤੇ ਬੈਠੇ ਹਨ। ਹੜਤਾਲ ਕਾਰਨ ਸਰਕਾਰੀ ਬੱਸਾਂ ਨਾ ਚੱਲਣ ਕਾਰਨ ਕਾਊਂਟਰਾਂ ਤੋਂ ਚੱਲਣ ਵਾਲੀਆਂ ਬੱਸਾਂ ਦੇ 12000 ਲਗਭਗ ਟਾਈਮ ਟੇਬਲ ਮਿਸ ਹੋ ਚੁੱਕੇ ਹਨ।

ਹੜਤਾਲ ਕਾਰਨ ਵਿਭਾਗ ਨੂੰ 10 ਕਰੋੜ ਤੋਂ ਵੱਧ ਦਾ ਟਰਾਂਜੈਕਸ਼ਨ ਨੁਕਸਾਨ ਹੋਇਆ ਹੈ ਅਤੇ ਰਾਜਾ ਵੜਿੰਗ ਦੀ ਆਮਦਨੀ ਵਧਾਉਣ ਦੀ ਯੋਜਨਾ ਦੀ ਹਵਾ ਨਿਕਲ ਚੁੱਕੀ ਹੈ। ਬੱਸਾਂ ਦੇ ਨਾ ਚੱਲਣ ਨਾਲ ਜਿਹੜਾ ਨੁਕਸਾਨ ਹੁੰਦਾ ਹੈ, ਉਸ ਦੀ ਭਰਪਾਈ ਦੁਬਾਰਾ ਨਹੀਂ ਹੋ ਪਾਉਂਦੀ, ਜਿਸ ਕਾਰਨ ਵਿਭਾਗੀ ਅਧਿਕਾਰੀ ਫਿਕਰਮੰਦ ਹਨ।

ਠੇਕਾ ਕਰਮਚਾਰੀਆਂ ਵੱਲੋਂ ਅੱਜ ਮੁੱਖ ਮੰਤਰੀ ਦੀ ਰਿਹਾਇਸ਼ਾਂ ਦਾ ਘਿਰਾਓ ਕੀਤਾ ਜਾਣਾ ਸੀ, ਪਰ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ, ਜਿਸ ਕਾਰਨ ਯੂਨੀਅਨ ਵੱਲੋਂ ਘਿਰਾਓ ਦੀ ਯੋਜਨਾ ਨੂੰ ਵਿਚਾਲੇ ਰੋਕ ਦਿੱਤਾ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਹ ਸ਼ਾਮ ਤੱਕ ਉਡੀਕ ਕਰਦੇ ਰਹੇ ਹਨ ਪਰ ਮੁੱਖ ਮੰਤਰੀ ਨਾਲ ਉਹਨਾਂ ਦੀ ਮੀਟਿੰਗ ਨਹੀਂ ਹੋ ਸਕੀ।

Click to comment

Leave a Reply

Your email address will not be published.

Most Popular

To Top