ਝੋਨੇ ਦੀ ਫ਼ਸਲ ਵੱਧ ਤੋਲਣ ਦੇ ਇਲਜ਼ਾਮ ‘ਚ ਫ਼ਾਜ਼ਿਲਕਾ ਜ਼ਿਲ੍ਹੇ ‘ਚ 15 ਫਰਮਾ ਨੂੰ ਕੀਤੇ ਜ਼ੁਰਮਾਨੇ   

 ਝੋਨੇ ਦੀ ਫ਼ਸਲ ਵੱਧ ਤੋਲਣ ਦੇ ਇਲਜ਼ਾਮ ‘ਚ ਫ਼ਾਜ਼ਿਲਕਾ ਜ਼ਿਲ੍ਹੇ ‘ਚ 15 ਫਰਮਾ ਨੂੰ ਕੀਤੇ ਜ਼ੁਰਮਾਨੇ   

ਫਾਜ਼ਿਲਕਾ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਵੱਲੋਂ ਲਾਏ ਇਲਜ਼ਾਮਾਂ ਤੋਂ ਬਾਅਦ ਮੰਡੀ ਅਧਿਕਾਰੀਆਂ ਨੇ ਮੰਡੀਆਂ ਦਾ ਦੌਰਾ ਕੀਤਾ ਅਤੇ 15 ਫਰਮਾ ਨੂੰ ਜੁਰਮਾਨੇ ਲਗਾਏ ਗਏ ਹਨ। ਕਿਸਾਨਾਂ ਨੇ ਇਲਜ਼ਾਮ ਲਾਇਆ ਸੀ ਕਿ ਉਹਨਂ ਦੀ ਫ਼ਸਲ ਵੱਧ ਤੋਲੀ ਜਾ ਰਹੀ ਹੈ। 100 ਗ੍ਰਾਮ ਤੋਂ ਲੈ ਕੇ 500 ਗ੍ਰਾਮ ਤੱਕ ਕਿਸਾਨਾਂ ਦੀ ਝੋਨੀ ਦੀ ਫ਼ਸਲ ਬੋਰੀਆਂ ਦੇ ਵਿੱਚ ਵੱਧ ਭਰੀ ਜਾ ਰਹੀ ਹੈ।

Haryana hurdle: Paddy procurement season on, but farmers have no buyers

ਹੁਣ ਜ਼ਿਲ੍ਹਾ ਮੰਡੀ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਹੈ, ਜਿਹਨਾਂ ਦਾ ਕਹਿਣਾ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਦੀਆਂ 40 ਮੰਡੀਆਂ ਦਾ ਉਹਨਾਂ ਨੇ ਦੌਰਾ ਕੀਤਾ। ਇਸ ਦੌਰੇ ਦੌਰਾਨ ਕਰੀਬ 15 ਫਰਮਾਂ ਨੂੰ ਕਿਸਾਨਾਂ ਦੀ ਫ਼ਸਲ ਵੱਧ ਤੋਲਨ ਦੇ ਇਲਜ਼ਾਮ ਵਿੱਚ ਜ਼ੁਰਮਾਨੇ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਕਰੀਬ 50 ਹਜ਼ਾਰ ਤੱਕ ਦੇ ਜ਼ੁਰਮਾਨੇ ਕੀਤੇ ਜਾ ਚੁੱਕੇ ਹਨ, ਜਦਕਿ ਹਾਲੇ ਚੈਕਿੰਗ ਜਾਰੀ ਹੈ।

 

 

 

Leave a Reply

Your email address will not be published.