ਝੋਨੇ ਦੀ ਪਰਾਲੀ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ, ਹੋਵੇਗਾ ਇਹ ਕੰਮ

ਝੋਨੇ ਦੀ ਪਰਾਲੀ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਸਰਗਰਮ ਚੱਲ ਰਹੀ ਹੈ। ਪਰ ਕਿਸਾਨਾਂ ਨੂੰ ਸਰਕਾਰ ਦਾ ਕੋਈ ਖੌਫ ਨਹੀਂ। ਪਰਾਲੀ ਦੇ ਮਸਲੇ ਨੂੰ ਲੈ ਕੇ ਪਿੰਡ ਭਾਗਸਰ ਦੇ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ 19 ਅਕਤੂਬਰ ਤੋਂ ਦੁਪਹਿਰ 2 ਵਜੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰਨਗੇ ਤੇ ਸਰਕਾਰਾਂ ਦੀ ਘੁਰਕੀ ਤੋਂ ਨਹੀਂ ਡਰਨਗੇ।
ਪਿੰਡ ਦੇ ਵੱਡੀ ਗਿਣਤੀ ਵਿੱਚ ਕਿਸਾਨ ਬਾਮੂ ਕੀ ਪੱਤੀ ਧਰਮਸ਼ਾਲਾ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਇਕੱਠੇ ਹੋਏ। ਕਿਸਾਨਾਂ ਨੇ ਕਿਹਾ ਕਿ ਹੋਰ ਕੋਈ ਚਾਰਾ ਨਹੀਂ ਸੀ। ਪੰਜਾਬ ਸਰਕਾਰ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਨਹੀਂ ਚੱਲ ਰਹੀ ਤੇ ਸਿਰਫ਼ ਕਿਸਾਨਾਂ ਤੇ ਹੀ ਪਰਚੇ ਦਰਜ ਕਰਨ ਦੀਆਂ ਧਮਕੀਆਂ ਦੇ ਰਹੀ ਹੈ।
ਕਿਸਾਨਾਂ ਨੇ ਇਹ ਵੀ ਕਿਹਾ ਕਿ ਨਰਮੇ ਦੀ ਖਰੀਦ ਸਰਕਾਰੀ ਕਰਨ ਤੋਂ ਸਰਕਾਰ ਆਨਾਕਾਨੀ ਕਰ ਰਹੀ ਹੈ ਅਤੇ ਝੋਨੇ ਤੇ ਵੀ ਆੜਤੀਆਂ ਵਲੋਂ ਕੱਟ ਲਾਇਆ ਜਾ ਰਿਹਾ ਹੈ।ਪਰ ਜਥੇਬੰਦੀ ਅਜਿਹਾ ਹੋਣ ਨਹੀਂ ਦੇਵੇਗੀ। ਇਸ ਮੌਕੇ ਯੂਨੀਅਨ ਦੇ ਆਗੂ ਗੁਰਾਦਿੱਤਾ ਸਿੰਘ , ਕਾਮਰੇਡ ਜਗਦੇਵ ਸਿੰਘ , ਹਰਫੂਲ ਸਿੰਘ , ਨਰ ਸਿੰਘ ਅਕਾਲੀ , ਮਾਹਲਾ ਸਿੰਘ , ਮੋਦਨ ਸਿੰਘ , ਅਜਾਇਬ ਸਿੰਘ , ਗੁਰਮੇਲ ਸਿੰਘ ਗਿੱਲ, ਗੁਰਦੀਪ ਗਿੱਲ , ਸੁਖਮੰਦਰ ਸਿੰਘ , ਸਵਿਰਾਜ ਗਿੱਲ , ਗੁਰਜੰਟ ਬਰਾੜ , ਪਿਆਰਾ ਸਿੰਘ ਗੁਰਲਾਲ ਸਿੰਘ , ਅੰਮ੍ਰਿਤਪਾਲ ਸਿੰਘ ਤੇ ਹੋਰ ਆਗੂ ਹਾਜਰ ਸਨ।
