ਝਾਰਖੰਡ ਤੋਂ ਕੋਲੇ ਦੀ ਰੇਲਵੇ ਰੈਕ ਪਹੁੰਚੀ ਰੂਪਨਗਰ, CM ਮਾਨ ਨੇ ਕਿਹਾ, ਹੁਣ 30 ਸਾਲ ਤੱਕ ਨਹੀਂ ਹੋਵੇਗੀ ਕੋਲੇ ਦੀ ਘਾਟ

ਪੰਜਾਬ ਵਿੱਚ ਝਾਰਖੰਡ ਦੇ ਪਛਵਾੜਾ ਤੋਂ ਕੋਲੇ ਦੀ ਪਹਿਲੀ ਰੇਲਵੇ ਰੈਕ ਰੂਪਨਗਰ ਵਿੱਚ ਪਹੁੰਚ ਚੁੱਕੀ ਹੈ। ਰੂਪਨਗਰ ਦੇ ਥਰਮਲ ਪਲਾਂਟ ਵਿੱਚ ਪਹੁੰਚੀ ਕੋਲਾ ਗੱਡੀ ਦਾ ਸੁਆਗਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ।
ਇਸ ਮੌਕੇ ਮੁੱਕ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਵਿੱਚ 30 ਸਾਲ ਵਿੱਚ ਕਰੀਬ 1500 ਕਰੋੜ ਰੁਪਏ ਦਾ ਫ਼ਾਇਦਾ ਹੋਵੇਗਾ ਅਤੇ ਹੁਣ 30 ਸਾਲ ਤੱਕ ਕੋਲੇ ਦੀ ਕੋਈ ਕਮੀ ਨਹੀਂ ਹੋਵੇਗੀ।
ਉਹਨਾਂ ਕਿਹਾ ਕਿ ਕੋਲੇ ਕਰਕੇ ਪੰਜਾਬ ਵਿੱਚ ਕੋਈ ਯੂਨਿਟ ਬੰਦ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 2015 ਤੋਂ ਲੈ ਕੇ 2018 ਤੱਕ ਇਹ ਕੋਲਾ ਮਾਈਨ ਇਸ ਕਰਕੇ ਬੰਦ ਰਹੀ ਕਿਉਂਕਿ ਕੋਈ ਟੈਂਡਰ ਨਹੀਂ ਪਾਏ ਗਏ ਸਨ। ਫਿਰ 2018 ਵਿੱਚ ਸੁਪਰੀਮ ਕੋਰਟ ਕੋਲ ਮਾਮਲਾ ਪੁੱਜਾ ਅਤੇ 2021 ਵਿੱਚ ਸੁਪਰੀਮ ਕੋਰਟ ਨੇ ਸਾਡੇ ਹੱਕ ਵਿੱਚ ਫ਼ੈਸਲਾ ਕੀਤਾ।
ਇਸ ਦੇ ਨਾਲ ਹੀ ਮਾਨ ਨੇ ਪੀਐਸਪੀਸੀਐਲ ਨੂੰ ਇੱਕ ਸਾਲ ਵਿੱਚ 600 ਕਰੋੜ ਦਾ ਫ਼ਾਇਦਾ ਹੋਵੇਗਾ। ਬਿਜਲੀ ਸਮਝੌਤਿਆਂ ਦੀ ਸਮੀਖਿਆ ਕੀਤੀ ਜਾਵੇਗੀ।
ਕੋਲੇ ਦੀ ਇਹ ਗੱਡੀ ਤਕਰੀਬਨ 8 ਸਾਲਾਂ ਦੀ ਉਡੀਕ ਤੋਂ ਬਾਅਦ ਅੱਜ ਝਾਰਖੰਡ ਦੇ ਪਛਵਾੜਾ ਕੋਲ ਮਾਈਨ ਤੋਂ ਪੰਜਾਬ ਪਹੁੰਚੀ ਹੈ। 8 ਸਾਲਾ ਦੇ ਵਕਫ਼ੇ ਮਗਰੋਂ ਪੰਜਾਬ ਨੂੰ ਪਛਵਾੜਾ ਕੋਲੇ ਦੀ ਖਾਣ ਦਾ ਪਹਿਲਾ ਰੇਲਵੇ ਟਰੈਕ ਮਿਲਿਆ ਹੈ, ਜੋ ਕੇਂਦਰ ਸਰਕਾਰ ਕੋਲ ਸੂਬੇ ਨੂੰ ਅਲਾਟ ਕੀਤਾ ਗਿਆ ਸੀ।