News

ਜੰਮੂ ’ਚ ਵੀ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੋਧ ਪ੍ਰਦਰਸ਼ਨ, ਆਵਾਜਾਈ ਬੰਦ

ਦਿੱਲੀ ਵਿੱਚ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਉੱਥੇ ਹੀ ਜੰਮੂ ਵਿੱਚ ਮੰਗਲਵਾਰ ਨੂੰ ਨਵੇਂ ਕਿਸਾਨ ਕਾਨੂੰਨ ਵਿਰੁਧ ਵਿਰੋਧ ਪ੍ਰਦਰਸ਼ਨ ਦੌਰਾਨ ਲੋਕ ਸੜਕਾਂ ਤੇ ਉਤਰ ਆਏ ਹਨ ਅਤੇ ਭਾਰਤ ਬੰਦ ਦੌਰਾਨ ਵਪਾਰਕ ਵਾਹਨ ਸੜਕਾਂ ਤੋਂ ਗਾਇਬ ਰਹੇ।

ਜੰਮੂ-ਕਸ਼ਮੀਰ ਟਰਾਂਸਪੋਰਟ ਨੇ ਸੋਮਵਾਰ ਨੂੰ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਰਤ ਬੰਦ ਦੀ ਅਪੀਲ ਵਿੱਚ ਅਪਣੇ ਸਮਰਥਨ ਦਾ ਐਲਾਨ ਕੀਤਾ ਸੀ। ਡਿਗਿਆਨਾ ਖੇਤਰ ਕੋਲ ਸੈਂਕੜੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ ਨੂੰ ਕੀਰਤਨ ਦੇ ਨਾਲ ਮਾਰਗਾਂ ਨੂੰ ਰੋਕ ਦਿੱਤਾ।

ਪ੍ਰਦਰਸ਼ਨਕਾਰੀ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਸਰਕਾਰ ਵਿਰੁਧ ਤਖ਼ਤੀਆਂ, ਬੋਰਡ ਅਤੇ ਬੈਨਰਾਂ ਨੂੰ ਵੀ ਫੜੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਕਈ ਥਾਵਾਂ ਤੇ ਸਰਕਾਰ ਵਿਰੁਧ ਨਾਅਰੇਬਾਜ਼ੀ, ਪ੍ਰਦਰਸ਼ਨ ਅਤੇ ਰੈਲੀਆਂ ਕੱਢੀਆਂ ਗਈਆਂ।

ਆਲ ਜੰਮੂ-ਕਸ਼ਮੀਰ ਟਰਾਂਸਪੋਰਟਜ਼ ਐਸੋਸੀਏਸ਼ਨ ਵੱਲੋਂ ਕਿਸਾਨਾਂ ਦੇ ਸਮਰਥਨ ਵਿੱਚ ਬੰਦ ਦੀ ਅਪੀਲ ਨਾਲ ਸੜਕਾਂ ਤੇ ਵਣਜ ਵਾਹਨ ਗਾਇਬ ਰਹੇ। ਪ੍ਰਦਰਸ਼ਨ ਦੌਰਾਨ ਕਿਸੇ ਵੀ ਅਣਸੁਖ਼ਾਵੀਂ ਘਟਨਾ ਨੂੰ ਰੋਕਣ ਲਈ ਜੰਮੂ ਸ਼ਹਿਰ ਚ ਪੁਲਿਸ ਅਤੇ ਨੀਮ ਫ਼ੌਜੀ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ।

Click to comment

Leave a Reply

Your email address will not be published. Required fields are marked *

Most Popular

To Top