News

ਜੰਮੂ ’ਚ ਜਾਨ ਗੁਆਉਣ ਵਾਲੇ ਸ਼ਹੀਦ ਲਵਪ੍ਰੀਤ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੇਵੇਗੀ 50 ਲੱਖ ਰੁਪਏ

ਜੰਮੂ-ਕਸ਼ਮੀਰ ਦੇ ਸੂਰਨਕੋਟ ਵਿੱਚ ਆਪਣੀ ਡਿਊਟੀ ਦੌਰਾਨ ਗਸ਼ਤ ਕਰਦੇ ਸਮੇਂ ਪੈਰ ਤਿਲਕਣ ਕਾਰਨ ਡੂੰਘੀ ਖਾਈ ਵਿੱਚ ਡਿੱਗ ਪਿਆ ਸੀ। ਇਸ ਘਟਨਾ ਤੋਂ ਬਾਅਦ ਉਸ ਦੀ ਜਾਨ ਚਲੀ ਗਈ ਸੀ। ਪੰਜਾਬ ਸਰਕਾਰ ਨੇ ਸਿਪਾਹੀ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਨਗਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

Punjab Chief Minister Amarinder Singh Salutes India Post - Sentinelassam

ਫੌਜੀ ਸੈਨਿਕ ਦੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਉਨ੍ਹਾਂ ਦਾ ਪੂਰਨ ਸਮਰਪਣ ਅਤੇ ਜਾਨ ਦੀ ਕੁਰਬਾਨੀ ਉਨ੍ਹਾਂ ਦੇ ਸਾਥੀ ਸੈਨਿਕਾਂ ਨੂੰ ਵਧੇਰੇ ਸਮਰਪਿਤ ਭਾਵਨਾ ਅਤੇ ਵਚਨਬੱਧਤਾ ਨਾਲ ਆਪਣੇ ਫਰਜ਼ ਨਿਭਾਉਣ ਲਈ ਪ੍ਰੇਰਿਤ ਕਰੇਗੀ।

ਰਾਇਕੋਟ ਦੇ ਪਿੰਡ ਝੋਰਡਾਂ ਦਾ ਆਈਟੀਬੀਪੀ ਜਵਾਨ ਗੁਰਮੁਖ ਸਿੰਘ ਸ਼ੁੱਕਰਵਾਰ ਨੂੰ ਛੱਤੀਸਗੜ੍ਹ ਦੇ ਨਾਰਾਇਣਗੜ੍ਹ ਵਿੱਚ ਹੋਏ ਨਕਸਲੀ ਹਮਲੇ ਵਿੱਚ ਸ਼ਹੀਦ ਹੋ ਗਏ ਸਨ। ਇਸ ਨਕਸਲੀ ਹਮਲੇ ਵਿੱਚ ਆਈਟੀਬੀਪੀ ਦੇ ਅਸਿਸਟੈਂਟ ਕਮਾਂਡਰ ਸੁਧਾਕਰ ਸ਼ਿੰਦੇ ਅਤੇ ਅਸਿਸਟੈਂਟ ਸਬ ਇੰਸਪੈਕਟਰ ਗੁਰਮੁੱਖ ਸਿੰਘ ਨੂੰ ਨਕਸਲੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸਿਪਾਹੀ ਲਵਪ੍ਰੀਤ ਸਿੰਘ, ਜ਼ਿਲ੍ਹਾ ਗੁਰਦਾਸਪੁਰ ਵਿੱਚ ਤਹਿਸੀਲ ਬਟਾਲਾ ਦੇ ਪਿੰਡ ਮਾੜੀ ਟਾਂਡਾ ਦੇ ਵਾਸੀ ਸਨ। ਉਹ ਆਪਣੇ ਪਿੱਛੇ ਮਾਤਾ ਜਸਵਿੰਦਰ ਸਿੰਘ ਜੋ ਸਾਬਕਾ ਸੂਬੇਦਾਰ ਹਨ, ਮਾਤਾ ਰਵਿੰਦਰ ਕੌਰ ਅਤੇ ਭਰਾ ਸਿਪਾਹੀ ਮਨਪ੍ਰੀਤ ਸਿੰਘ ਨੂੰ ਛੱਡ ਗਏ ਹਨ।

Click to comment

Leave a Reply

Your email address will not be published.

Most Popular

To Top