ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨਾਲ ਫਿਰ ਹੋਈ ਝੜਪ, JCO ਅਤੇ ਇਕ ਜਵਾਨ ਸ਼ਹੀਦ
By
Posted on

ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਮੁਠਭੇੜ ਵਿੱਚ ਭਾਰਤੀ ਫ਼ੌਜ ਦਾ ਇੱਕ ਜੇਸੀਓ ਅਤੇ ਜਵਾਨ ਸ਼ਹੀਦ ਹੋ ਗਿਆ ਹੈ। ਜੇਸੀਓ ਅਤੇ ਫੌਜ ਦੇ ਜਵਾਨਾਂ ਨੇ ਅੱਤਵਾਦੀਆਂ ਨਾਲ ਮੁਠਭੇੜ ਕਰਦੇ ਹੋਏ ਦੇਸ਼ ਲਈ ਜਾਨ ਦੇ ਦਿੱਤੀ। ਭਾਰਤੀ ਫੌਜ ਦੇ ਅਫ਼ਸਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਅਫ਼ਸਰਾਂ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ, ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਧਰ ਸਬ ਡਿਵੀਜ਼ਨ ਵਿੱਚ ਸੁਰੱਖਿਆਬਲਾਂ ਦੀ ਅੱਤਵਾਦੀਆਂ ਨਾਲ ਝੜਪ ਹੋਈ। ਸੁਰੱਖਿਆਬਲ ਅੱਤਵਾਦੀਆਂ ਦਾ ਮੁਕਾਬਲਾ ਕਰ ਰਹੇ ਸਨ। ਇਸ ਦੌਰਾਨ ਲੜਦੇ ਹੋਏ ਜੇਸੀਓ ਅਤੇ ਇੱਕ ਜਵਾਨ ਸ਼ਹੀਦ ਹੋ ਗਿਆ।
ਦੱਸ ਦਈਏ ਕਿ ਜੰਮੂ ਕਸ਼ਮੀਰ ਵਿੱਚ ਸੁਰੱਖਿਆਬਲ ਅੱਤਵਾਦੀਆਂ ਨਾਲ ਲਗਾਤਾਰ ਮੁਕਾਬਲਾ ਕਰ ਰਹੇ ਹਨ। ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਮੁਠਭੇੜ ਚੱਲ ਰਹੀ ਹੈ। ਹਾਲ ਹੀ ਵਿੱਚ ਜੇਸੀਓ ਸਮੇਤ 5 ਜਵਾਨ ਸ਼ਹੀਦ ਹੋਏ ਸੀ।
