News

ਜੰਮੂ ਕਸ਼ਮੀਰ ’ਚੋਂ ਪੰਜਾਬੀ ਭਾਸ਼ਾ ਨੂੰ ਕੱਢਿਆ ਬਾਹਰ, ਪੰਜਾਬੀਓ ਜਾਗਦੇ ਹੋ ਜਾਂ ਸੁੱਤੇ, ਸੜਕਾਂ ’ਤੇ ਆ ਗਏ ਯੋਧੇ

ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ’ਚ ਭਾਸ਼ਾ ਬਿੱਲ ਤੋਂ ਪੰਜਾਬੀ ਨੂੰ ਬਾਹਰ ਕੱਢਣ ‘ਤੇ ਸਿੱਖ ਸੜਕਾਂ ’ਤੇ ਆ ਉੱਤਰੇ ਹਨ। ਲਗਾਤਰ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ, ਹੱਥਾਂ ਵਿਚ ਬੈਨਰ ਫੜ ‘ਪੰਜਾਬੀ ਨਾਲ ਵਿਤਕਰਾ ਨਾ ਕਰੋ’ ਦੇ ਨਾਅਰੇ ਲਗਾਏ ਜਾ ਰਹੇ ਹਨ। ਉੱਥੇ ਹੀ ਸਿੱਖ ਭਾਈਚਾਰੇ ਵੱਲੋਂ ਬਿੱਲ ‘ਚ ਸੋਧ ਕਰਕੇ ਪੰਜਾਬੀ ਭਾਸ਼ਾ ਨੂੰ ਮੁੜ ਤੋਂ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਤੇ ਐੱਸਜੀਪੀਸੀ ਦੇ ਚੇਅਰਮੈਨ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਜੰਮੂ ਕਸ਼ਮੀਰ ‘ਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਪੰਜਾਬੀ ਲਾਗੂ ਕੀਤੀ ਗਈ ਸੀ ਅਤੇ ਜੇ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਵੱਡੀ ਗਿਣਤੀ ‘ਚ ਸੜਕਾਂ ‘ਤੇ ਉੱਤਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ ‘ਚ ਸ਼੍ਰੋਮਣੀ ਅਕਾਲੀ ਦਲ ਦਾ ਜ਼ਬਰਦਸਤ ਹੰਗਾਮਾ, ਪੈਂਦੇ ਮੀਂਹ ‘ਚ ਕੀਤੀ ਜ਼ਬਰਦਸਤ ਨਾਅਰੇਬਾਜ਼ੀ

ਉੱਥੇ ਹੀ ਤ੍ਰਿਲੋਚਨ ਸਿੰਘ ਨੇ ਕਿਹਾ ਕਿ ਇਸ ਕਦਮ ਨਾਲ ਘੱਟ ਗਿਣਤੀਆਂ, ਖਾਸ ਤੌਰ ‘ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧੱਕਾ ਲੱਗਾ ਹੈ, ਜਦੋਂ ਕਿ ਪੂਰੇ ਜੰਮੂ-ਕਸ਼ਮੀਰ ‘ਚ ਲੱਖਾਂ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ। ਉਨ੍ਹਾਂ ਨੇ ਬਿੱਲ ‘ਚ ਸੋਧ ਕਰ ਪੰਜਾਬੀ ਭਾਸ਼ਾ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ। ਜੰਮੂ-ਕਸ਼ਮੀਰ ‘ਚ ਜਿੱਥੇ ਪਹਿਲਾਂ ਉਰਦੂ ਨੂੰ ਹੀ ਸਰਕਾਰੀ ਭਾਸ਼ਾ ਦੇ ਤੌਰ ‘ਤੇ ਮਾਨਤਾ ਸੀ ਪਰ ਹੁਣ ਕੇਂਦਰ ਸਰਕਾਰ ਵੱਲੋਂ ਉਰਦੂ ਦੇ ਨਾਲ  ਡੋਗਰੀ, ਅੰਗਰੇਜ਼ੀ, ਹਿੰਦੀ ਕਸ਼ਮੀਰੀ ਭਾਸ਼ਾਵਾਂ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ, ਦੱਸ ਦਈਏ ਕਿ ਪੰਜਾਬੀ ਵੀ ਇਸ ਸੂਚੀ ‘ਚ ਸ਼ਾਮਲ ਸੀ ਪਰ ਅਚਾਨਕ ਪੰਜਾਬੀ ਨੂੰ ਇਸ ਸੂਚੀ ‘ਚੋਂ ਬਾਹਰ ਕੱਢਣ ‘ਤੇ ਸਿੱਖਾਂ ਵੱਲੋਂ ਇਸ ਫ਼ੈਸਲੇ ਦਾ ਸੜਕਾਂ ‘ਤੇ ਉੱਤਰ ਕੇ ਵਿਰੋਧ ਕੀਤਾ ਜਾ ਰਿਹਾ ਹੈ। ਫਿਲਹਾਲ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਿੱਖਾਂ ਵੱਲੋਂ ਪ੍ਰਦਰਸ਼ਨ ਕਰਨ ਤੋਂ ਬਾਅਦ ਕੇਂਦਰ ਸਰਕਾਰ ਇਸ ਫ਼ੈਸਲੇ ’ਤੇ ਕੀ ਗੌਰ ਕਰਦੀ ਹੈ?

Click to comment

Leave a Reply

Your email address will not be published. Required fields are marked *

Most Popular

To Top