ਜੋ ‘ਆਪ’ ਨੇ 7 ਮਹੀਨਿਆਂ ਵਿੱਚ ਕੀਤਾ ਪਿਛਲੀਆਂ ਸਰਕਾਰਾਂ 70 ਸਾਲਾਂ ’ਚ ਨਹੀਂ ਕਰ ਸਕੀਆਂ: ਸੀਐਮ ਮਾਨ

 ਜੋ ‘ਆਪ’ ਨੇ 7 ਮਹੀਨਿਆਂ ਵਿੱਚ ਕੀਤਾ ਪਿਛਲੀਆਂ ਸਰਕਾਰਾਂ 70 ਸਾਲਾਂ ’ਚ ਨਹੀਂ ਕਰ ਸਕੀਆਂ: ਸੀਐਮ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਸਰਕਾਰ ਨੇ ਜੋ 7 ਮਹੀਨੇ ਵਿੱਚ ਕੰਮ ਕੀਤਾ ਹੈ ਉਹ ਪਿਛਲੀਆਂ ਸਰਕਾਰਾਂ 70 ਸਾਲਾਂ ਵਿੱਚ ਵੀ ਨਹੀਂ ਕਰ ਸਕੀਆਂ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ, 16 ਮਾਰਚ ਨੂੰ ਖਟਕੜਕਲਾਂ ਵਿਖੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ ਅਹਿਦ ਲਿਆ ਸੀ।

ਅੱਜ ਸਾਡੀ ਸਰਕਾਰ ਨੂੰ 7 ਮਹੀਨੇ ਹੋ ਗਏ ਨੇ ਤੇ ਇਹਨਾਂ 7 ਮਹੀਨਿਆਂ ਵਿੱਚ ਜੋ ਕੰਮ ਕੀਤੇ ਨੇ ਪਿਛਲੀਆਂ ਸਰਕਾਰਾਂ 70 ਸਾਲਾਂ ਵਿੱਚ ਨਹੀਂ ਕਰ ਸਕੀਆਂ….ਨੇਕ ਨੀਅਤ ਨਾਲ ਕੰਮ ਕਰ ਰਹੇ ਹਾਂ….ਇਸੇ ਤਰ੍ਹਾਂ ਤੁਹਾਡੇ ਸਾਥ ਦੀ ਆਸ ਹੈ…ਇਨਕਲਾਬ ਜ਼ਿੰਦਾਬਾਦ।” ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਹੱਲੀਸ਼ੇਰੀ ਦਿੱਤੀ ਹੈ।

ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ, ਸ਼ਾਬਾਸ਼ ਅਮਨ ਅਰੋੜਾ…ਮੇਰੀ ਸਰਕਾਰ ਦੇ H&UD ਵਿਭਾਗ ਨੇ ਨਿਮਨ-ਮੱਧਮ ਤੇ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਕਫ਼ਾਇਤੀ ਘਰ ਮੁਹੱਈਆ ਕਰਵਾਉਣ ਲੀ ਪ੍ਰਸਤਾਵਿਤ ਪੰਜਾਬ ਕਫਾਇਤੀ ਹਾਊਸਿੰਗ ਨੀਤੀ-2022 ਤੇ ਜਨਤਕ ਸੁਝਾਅ ਮੰਗੇ ਹਨ।

ਦੱਸ ਦਈਏ ਕਿ ਸੂਬੇ ਵਿੱਚ ਹੇਠਲੇ-ਮੱਧਮ ਦਰਜੇ ਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਕਫ਼ਾਇਤੀ ਮਕਾਨਾਂ ਦੀ ਉਸਾਰੀ ਨੂੰ ਉਤਸ਼ਾਹਿਤ ਕਰਨ ਤੇ ਸੂਬੇ ਵਿੱਚ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਦੇਣ ਲਈ ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਜਲਦ ਨਵੀਂ ਅਫੋਰਡੇਬਲ ਹਾਊਸਿੰਗ ਪਾਲਿਸੀ ਲਿਆਂਦੀ ਜਾ ਰਹੀ ਹੈ। ਇਸ ਨੀਤੀ ਲਈ ਲੋਕਾਂ ਤੋਂ ਸੁਝਾਅ ਲੈਣ ਲਈ ਇਸ ਦਾ ਖਰੜਾ ਵਿਭਾਗ ਦੀ ਅਧਿਕਾਰਤ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਹੈ।

Leave a Reply

Your email address will not be published.