News

ਜੋਅ ਬਾਇਡਨ ਨੇ ਸਹੁੰ ਚੁੱਕ ਸਮਾਗਮ ਦੌਰਾਨ ਟਰੰਪ ਦੇ ਇਕ ਤੋਂ ਬਾਅਦ ਇੱਕ ਲਏ ਫ਼ੈਸਲੇ ਪਲਟੇ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸਹੁੰ ਚੁੱਕਦਿਆਂ ਹੀ ਸਿੱਧਾ ਅਪਣੇ ਦਫ਼ਤਰ ਪਹੁੰਚੇ ਤੇ ਐਕਸ਼ਨ ਮੋਡ ਵਿੱਚ ਦਿਖਾਈ ਦਿੱਤੇ। ਉਹਨਾਂ ਨੇ ਇੱਕ ਤੋਂ ਬਾਅਦ ਇੱਕ ਟਰੰਪ ਦੇ 17 ਫ਼ੈਸਲਿਆਂ ਨੂੰ ਪਲਟ ਦਿੱਤਾ। ਰਾਸ਼ਟਰਪਤੀ ਹੋਣ ਦੇ ਨਾਤੇ, ਬਾਇਡੇਨ ਨੇ ਚੋਣ ਮੁਹਿੰਮ ਦੌਰਾਨ ਆਪਣੇ ਕਈ ਵਾਅਦਿਆਂ ਤੇ ਦਸਤਖਤ ਕੀਤੇ।

ਉਨ੍ਹਾਂ ਬਹੁਤ ਸਾਰੇ ਅਜਿਹੇ ਫੈਸਲੇ ਵੀ ਲਏ ਜਿਨ੍ਹਾਂ ਦੀ ਮੰਗ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਚਲ ਰਹੀ ਸੀ। ਬਾਇਡੇਨ ਨੇ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰਨ ਅਤੇ ਆਮ ਲੋਕਾਂ ਨੂੰ ਵੱਡੇ ਪੱਧਰ ‘ਤੇ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਬਾਇਡੇਨ ਨੇ ਕੋਰੋਨਾ ਨੂੰ ਨਿਯੰਤਰਿਤ ਕਰਨ ਦੇ ਆਪਣੇ ਫੈਸਲੇ ਵਿੱਚ ਕਿਹਾ, 100 ਦਿਨਾਂ ਤੱਕ ਮਾਸਕ ਲਗਾਓ। ਇਸ ਤੋਂ ਇਲਾਵਾ ਬਾਇਡੇਨ ਨੇ ਫਿਰ ਡਬਲਯੂਐਚਓ(WHO) ‘ਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਬਾਇਡੇਨ ਸੱਤਾ ਸੰਭਾਲਣ ਤੋਂ ਬਾਅਦ ਪੈਰਿਸ ਜਲਵਾਯੂ ਸਮਝੌਤੇ ਵਿੱਚ ਵੀ ਸ਼ਾਮਲ ਹੋ ਗਏ ਹਨ।

ਕਲਾਈਮੇਟ ਚੇਂਜ ਦੇ ਮੁੱਦੇ ‘ਤੇ ਅਮਰੀਕਾ ਦੀ ਵਾਪਸੀ।
ਨਸਲਭੇਦ ਨੂੰ ਖਤਮ ਕਰਨ ਵੱਲ ਕਦਮ।
ਵਿਸ਼ਵ ਸਿਹਤ ਸੰਗਠਨ ਤੋਂ ਪਿੱਛੇ ਹਟਣ ਦੇ ਫੈਸਲੇ ‘ਤੇ ਰੋਕ।

ਟਰੰਪ ਪ੍ਰਸ਼ਾਸਨ ਵਲੋਂ ਜਿਨ੍ਹਾਂ ਮੁਸਲਿਮ ਦੇਸ਼ਾਂ ‘ਤੇ ਪਾਬੰਦੀ ਲਗਾਈ ਗਈ ਸੀ, ਉਸ ਨੂੰ ਵਾਪਸ ਲਿਆ।
ਵਿਦਿਆਰਥੀ ਲੋਨ ਦੀ ਕਿਸ਼ਤ ਦੀ ਮੁੜ ਅਦਾਇਗੀ ਸਤੰਬਰ ਤੱਕ ਮੁਲਤਵੀ।

ਕੋਰੋਨਾ ਮਹਾਂਮਾਰੀ ਨੂੰ ਨਿਯੰਤਰਿਤ ਕਰਨ ਦਾ ਫੈਸਲਾ।

ਆਮ ਲੋਕਾਂ ਨੂੰ ਵੱਡੇ ਪੱਧਰ ‘ਤੇ ਵਿੱਤੀ ਸਹਾਇਤਾ ਦੇਣ ਦਾ ਐਲਾਨ।

ਬਾਰਡਰ ‘ਤੇ ਕੰਧ ਬਣਾਉਣ ਦੇ ਫੈਸਲੇ ‘ਤੇ ਰੋਕ ਲਗਾ ਦਿੱਤੀ, ਤੇ ਫੰਡਿੰਗ ਵੀ ਬੰਦ ਕਰ ਦਿੱਤੀ।

Click to comment

Leave a Reply

Your email address will not be published.

Most Popular

To Top