News

ਜੈਪਾਲ ਦੇ ਪਰਿਵਾਰ ਵਲੋਂ ਸਸਕਾਰ ਕਰਨ ਤੋਂ ਇਨਕਾਰ, ਰੱਖੀ ਵੱਡੀ ਮੰਗ

ਕੋਲਕਾਤਾ ‘ਚ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਸ਼ਨੀਵਾਰ ਫਿਰੋਜ਼ਪੁਰ ਉਸ ਦੇ ਘਰ ਪਹੁੰਚੀ। ਜੈਪਾਲ ਦੀ ਲਾਸ਼ ਨੂੰ ਐਬੂਲੈਂਸ ਜ਼ਰੀਏ ਪੰਜਾਬ ਲਿਆਂਦਾ ਗਿਆ। ਇਸ ਦੌਰਾਨ ਹੁਣ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਜੈਪਾਲ ਦੇ ਪਿਤਾ ਵੱਲੋਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਜੈਪਾਲ ਭੁੱਲਰ ਦਾ ਫ਼ਿਰ ਤੋਂ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਹੈ।

ਜੈਪਾਲ ਦੇ ਪਿਤਾ ਨੇ ਕਿਹੈ ਕਿ ਉਸ ਦੇ ਸਰੀਰ ’ਤੇ ਕਈ ਫੈਕਚਰ ਹਨ ਉਸ ਦੇ ਨਾਲ ਕੁੱਟਮਾਰ ਕਰਕੇ ਉਸ ਦਾ ਐਨਕਾਉਂਟਰ ਕੀਤਾ ਗਿਆ ਹੈ। ਦੱਸ ਦਈਏ ਕਿ ਬੀਤੇ ਕੱਲ੍ਹ ਜਦੋਂ ਜੈਪਾਲ ਦੀ ਲਾਸ਼ ਪੰਜਾਬ ਪਹੁੰਚੀ ਤਾਂ ਜੈਪਾਲ ਦੇ ਪਿਤਾ ਸੇਵਾਮੁਕਤ ਇੰਸਪੈਕਟਰ ਭੁਪਿੰਦਰ ਸਿੰਘ ਨੇ ਇਲਜ਼ਾਮ ਲਾਇਆ ਕਿ ਕੁਝ ਪੁਲਿਸ ਵਾਲਿਆਂ ਨੇ ਮੈਡਲ ਲੈਣ ਲਈ ਨੌਜਵਾਨਾਂ ਦਾ ਐਨਕਾਊਂਟਰ ਕੀਤਾ ਹੈ।

ਜੈਪਾਲ ਦੇ ਪਿਤਾ ਨੇ ਇਲਜ਼ਾਮ ਲਾਇਆ ਕਿ ਜਦੋਂ ਉਹ ਕੋਲਕਾਤਾ ‘ਚ ਜੈਪਾਲ ਦੀ ਲਾਸ਼ ਲੈਣ ਗਏ ਤਾਂ ਉੱਥੇ ਉਨ੍ਹਾਂ ਨਾਲ ਬੁਰਾ ਵਤੀਰਾ ਕੀਤਾ ਗਿਆ। ਉਹ ਐਂਬੂਲੈਂਸ ਜ਼ਰੀਏ ਜੈਪਾਲ ਦੀ ਮ੍ਰਿਤਕ ਲਾਸ਼ ਪੰਜਾਬ ਲੈਕੇ ਆਏ। ਦੱਸ ਦਈਏ ਕਿ ਗੈਂਗਸਟਰ ਜੈਪਾਲ ਭੁੱਲਰ ਦੀ ਬੁੱਧਵਾਰ ਕੋਲਕਾਤਾ ਵਿੱਚ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ। ਬੁੱਧਵਾਰ ਨੂੰ ਕੋਲਕਾਤਾ ਵਿੱਚ ਸਪੈਸ਼ਲ ਟਾਸਕ ਫੋਰਸ ਨੇ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਨੂੰ ਐਨਕਾਊਂਟਰ ਵਿੱਚ ਮਾਰ ਦਿੱਤਾ।

Click to comment

Leave a Reply

Your email address will not be published.

Most Popular

To Top