News

‘ਜੇ ਸੀਐਮ ਕੋਰੋਨਾ ਦੀ ਰੋਕਥਾਮ ਕਰਨ ’ਚ ਅਸਮਰੱਥ ਨੇ ਤਾਂ ਅਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦੇਣ’

Sukhbir Singh and Captain Amarinder Singh

ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਪੂਰੇ ਸੰਸਾਰ ਦੀ ਹਾਲਤ ਬਹੁਤ ਹੀ ਵਿਗੜ ਚੁੱਕੀ ਹੈ। ਹਰ ਕੋਈ ਕੋਰੋਨਾ ਨਾਲ ਲੜਨ ਲਈ ਹਰ ਪ੍ਰਕਾਰ ਦੀ ਤਰਕੀਬ ਅਪਣਾ ਰਿਹਾ ਹੈ ਪਰ ਫਿਰ ਵੀ ਇਸ ਦੀ ਜੜ੍ਹ ਵਧਦੀ ਜਾ ਰਹੀ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਉਹਨਾਂ ਨੇ ਸ਼ਬਦੀ ਵਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਪੰਜਾਬ ਵਿਚ ਕੋਰੋਨਾ ਰੋਕਣ ਨੂੰ ਲੈ ਕੇ ਨਾਕਾਮ ਦੱਸਿਆ ਹੈ।

ਇਸ ਸਬੰਧੀ ਉਹਨਾਂ ਨੇ ਫੇਸਬੁੱਕ ਤੇ ਇਕ ਵੀਡੀਓ ਵੀ ਜਾਰੀ ਕੀਤੀ ਹੈ। ਉਹਨਾਂ ਨੇ ਕੈਪਸ਼ਨ ਵਿਚ ਲਿਖਿਆ ਕਿ ਪੰਜਾਬ ਸਰਕਾਰ ਕੋਰੋਨਾ ਦੀ ਰੋਕਥਾਮ ਅਤੇ ਮਰੀਜ਼ਾਂ ਦੀ ਸਾਂਭ-ਸੰਭਾਲ ਕਰਨ ਵਿਚ ਇਸ ਕਦਰ ਫੇਲ੍ਹ ਹੋ ਚੁੱਕੀ ਹੈ ਕਿ ਪਿੰਡ ਦੀਆਂ ਪੰਚਾਇਤਾਂ ਨਾ ਕੇਵਲ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਜਾਂ ਇਕਾਂਤਵਾਸ ਕੇਂਦਰ ਵਿਚ ਭੇਜਣ ਖਿਲਾਫ਼ ਬਲਕਿ ਟੈਸਟ ਵਾਸਤੇ ਸੈਂਪਲ ਵੀ ਨਾ ਦੇਣ ਦੇ ਮਤੇ ਪਾਸ ਕਰਨ ਨੂੰ ਮਜ਼ਬੂਰ ਹੋ ਗਈਆਂ ਹਨ।

ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਮੀਡੀਆ ਸਾਹਮਣੇ ਝੂਠ ਬੋਲ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਨਾ ਕਰਨ ਅਤੇ ਬਿਨ੍ਹਾਂ ਹੋਰ ਸਮਾਂ ਗੁਆਏ ਸੂਬੇ ਦੇ ਸਿਹਤ ਪ੍ਰਬੰਧਾਂ ਵਿਚ ਅਤਿ ਲੋੜੀਂਦੇ ਸੁਧਾਰ ਕਰਨ। ਜੇਕਰ ਉਹ ਕਰਨ ਤੋਂ ਅਸਮਰੱਥ ਹਨ ਤਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ।’ ਬੀਤੇ ਦਿਨ ਪੰਜਾਬ ‘ਚ 1541 ਨਵੇਂ ਮਰੀਜ਼ ਰਿਪੋਰਟ ਹੋਏ ਹਨ।

Also Read: ਪੰਜਾਬ ਸਰਕਾਰ ਦਾ ਐਲਾਨ, ਪੰਜਾਬ ’ਚ ਇਸ ਮਹੀਨੇ ਵੀ ਲਾਗੂ ਰਹੇਗਾ ਵੀਕੈਂਡ ਕਰਫਿਊ!

ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 53992 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 37027 ਮਰੀਜ਼ ਠੀਕ ਹੋ ਚੁੱਕੇ, ਬਾਕੀ 15512 ਮਰੀਜ ਇਲਾਜ਼ ਅਧੀਨ ਹਨ। ਪੀੜਤ 474 ਮਰੀਜ਼ ਆਕਸੀਜਨ ਅਤੇ 77 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਕੱਲ ਸਭ ਤੋਂ ਵੱਧ ਨਵੇਂ ਮਾਮਲੇ ਬਠਿੰਡਾ ਤੋਂ 231 , ਲੁਧਿਆਣਾ ਤੋਂ 210, ਜਲੰਧਰ 202 ਤੇ ਪਟਿਆਲਾ ਤੋਂ 156 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤੱਕ 1453 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 50 ਮੌਤਾਂ ‘ਚ 5 ਅੰਮ੍ਰਿਤਸਰ, 1 ਪਟਿਆਲਾ, 18 ਲੁਧਿਆਣਾ, 3 ਜਲੰਧਰ, 4 ਕਪੂਰਥਲਾ, 1 ਮੋਗਾ, 1 ਫਤਿਹਗੜ੍ਹ ਸਾਹਿਬ, 1 ਫਾਜ਼ਿਲਕਾ, 1 ਗੁਰਦਾਸਪੁਰ, 5 ਹੁਸ਼ਿਆਰਪੁਰ, 10 ਮੁਹਾਲੀ ਤੋਂ ਰਿਪੋਰਟ ਹੋਈਆਂ ਹਨ।

Click to comment

Leave a Reply

Your email address will not be published.

Most Popular

To Top