News

ਜੇ ਸਾਡੀ ਸਰਕਾਰ ਆਈ ਤਾਂ ਝੂਠੇ ਕੇਸ ਬਣਾਉਣ ਵਾਲਿਆਂ ਦਾ ਹਿਸਾਬ ਲਿਆ ਜਾਵੇਗਾ: ਸੁਖਬੀਰ ਬਾਦਲ

ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਖਿਲਾਫ਼ ਕੇਸ ਦਰਜ ਕਰਨ ਮਗਰੋਂ ਅਕਾਲੀ ਦਲ ਨੇ ਹਮਲਾਵਰ ਰੁਖ ਅਖਤਿਆਰ ਕਰ ਲਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੂਰੀ ਪੁਲਿਸ ਇੱਕ ਪਾਸੇ ਹੈ। ਕਈ ਪੁਲਿਸ ਅਫ਼ਸਰਾਂ ਨੇ ਬਿਕਰਮ ਮਜੀਠੀਆ ਖਿਲਾਫ਼ ਝੂਠਾ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਮੋਹਾਲੀ ਵਿੱਚ ਥਾਣਾ ਬਣਾ ਕੇ ਐਫਆਈਆਰ ਦਰਜ ਕੀਤੀ। ਅੱਜ ਤੋਂ ਪਹਿਲਾਂ ਇਸ ਥਾਣੇ ਦੀ ਕਿੰਨੀ ਵਰਤੋਂ ਹੋਈ ਹੈ, ਇਹ ਵੀ ਚੈੱਕ ਕਰੋ।

ਸੁਖਬੀਰ ਬਾਦਲ ਨੇ ਕਿਹਾ ਕਿ ਇਹ ਉਹੀ ਚਟੋਪਾਧਿਆਏ ਹੈ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ 2002 ਵਿੱਚ ਬਾਦਲ ਪਰਿਵਾਰ ਖਿਲਾਫ਼ ਕੇਸ ਬਣਾਉਣ ਲਈ ਵਰਤਿਆ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਕਾਂਗਰਸ ਦੀ ਚੁਣੌਤੀ ਨੂੰ ਕਬੂਲਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਕਾਨੂੰਨੀ ਲੜਾਈ ਲੜਨਗੇ ਤੇ ਕਾਂਗਰਸ ਨੂੰ ਜਨਤਾ ਸਾਹਮਣੇ ਬੇਨਕਾਬ ਕਰਨਗੇ।

ਜੇ ਅਕਾਲੀ ਦਲ ਦੀ ਸਰਕਾਰ ਆਈ ਤਾਂ ਝੂਠੇ ਕੇਸ ਬਣਾਉਣ ਵਾਲਿਆਂ ਦਾ ਹਿਸਾਬ ਲਿਆ ਜਾਵੇਗਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੰਨੀ ਸਰਕਾਰ ਤੇ ਵੱਡਾ ਇਲਜ਼ਾਮ ਲਾਇਆ ਹੈ। ਉਹਨਾਂ ਕਿਹਾ ਕਿ ਸਾਨੂੰ ਪਹਿਲਾਂ ਪਤਾ ਸੀ ਕਿ ਉਹ ਅਜਿਹਾ ਕੁਝ ਕਰਨਗੇ। ਬਾਦਲ ਤੇ ਮਜੀਠੀਆ ਨੂੰ ਫੜਨ ਲਈ ਉਹਨਾਂ ਨੇ ਤਿੰਨ ਡੀਜੀਪੀ ਬਦਲੇ। ਪਿਛਲੇ ਡੀਜੀਪੀ ਨੇ ਨਾਂਹ ਕਰ ਦਿੱਤੀ ਤਾਂ ਨਵਾਂ ਡੀਜੀਪੀ ਲਾ ਦਿੱਤਾ ਗਿਆ।

Click to comment

Leave a Reply

Your email address will not be published.

Most Popular

To Top