ਜੇ ਮੇਰੇ ਭਰਾ ਨੇ ਸੂਈ ਦੇ ਨੱਕੇ ਜਿੰਨੀ ਵੀ ਤਸਕਰੀ ਕੀਤੀ ਐ ਤਾਂ ਉਹਦਾ ਕੱਖ ਨਾ ਰਹੇ: ਬੀਬਾ ਬਾਦਲ

ਅਕਾਲੀ ਲੀਡਰ ਬਿਕਰਮ ਮਜੀਠੀਆ ਡਰੱਗ ਮਾਮਲੇ ਚ ਨੂੰ ਹਾਈਕੋਰਟ ਵੱਲੋਂ 3 ਦਿਨਾਂ ਲਈ ਰਾਹਤ ਦਿੱਤੀ ਗਈ ਹੈ। ਇਸ ਮਾਮਲੇ ਹਰਸਿਮਰਤ ਕੌਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਤੇ ਜਮ ਨੇ ਨਿਸ਼ਾਨੇ ਲਾਏ। ਹਰਸਿਮਰਤ ਬਾਦਲ ਨੇ ਕਿਹਾ ਕਿ, ਜੇ ਉਹਨਾਂ ਦੇ ਭਰਾ ਮਜੀਠੀਆ ਨੇ ਨਸ਼ੇ ਦੀ ਸੂਈ ਦੇ ਨੱਕੇ ਜਿੰਨੀ ਵੀ ਤਸਕਰੀ ਕੀਤੀ ਹੋਵੇ ਤਾਂ ਉਸ ਦਾ ਕੱਖ ਨਾ ਰਹੇ।

ਬੀਬਾ ਬਾਦਲ ਨੇ ਕਿਹਾ ਕਿ, ਜਿਹਨਾਂ ਨੇ ਇਸ ਤੇ ਸਿਆਸਤ ਖੇਡੀ ਹੈ, ਮਜੀਠੀਆ ਨੂੰ ਅੱਗੇ ਰੱਖ ਕੇ,ਉਹਦੀ ਆੜ ’ਚ ਆਪ ਨਸ਼ੇ ਵੀ ਵੇਚੇ ਨੇ ਤੇ ਲੋਕਾਂ ਨੂੰ ਮਰਨ ਦਿੱਤਾ, ਉਹਨਾਂ ਦਾ ਵੀ ਕੱਖ ਨਾ ਰਹੇ। ਜੇ ਕਿਸੇ ਸਿਆਸਤ ਕੀਤੀ ਹੈ ਤਾਂ 10 ਮਾਰਚ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਉਹਨਾਂ ਨਸ਼ੇ ਤੇ ਬੋਲਦਿਆਂ ਕਿਹਾ ਕਿ, ਇੱਕ ਭਰਾ ਜਦੋਂ ਨਸ਼ੇ ਤੇ ਲਗਦਾ ਹੈ ਤਾਂ ਉਹਨਾਂ ਤੇ ਕੀ ਬੀਤਦੀ ਹੈ ਉਹ ਮਹਿਸੂਸ ਕਰ ਸਕਦੇ ਹਨ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ, ਹਰਸਿਮਰਤ ਬਾਦਲ ਨੇ ਕਿਹਾ ਕਿ, ਕਾਂਗਰਸ ਨੇ ਸਿਆਸੀ ਵਿਰੋਧਤਾ ਕੱਢਣ ਲਈ ਬਾਦਲ ਪਰਿਵਾਰ ਤੇ ਦਾਅ, ਪੇਚ ਖੇਡਿਆ ਹੈ। ਅਖੀਰਲੇ 20 ਦਿਨਾਂ ਵਿੱਚ ਨਵਾਂ ਡੀਜੀਪੀ ਲਾ ਕੇ ਵਿਕਰਮ ਮਜੀਠੀਆ ਖਿਲਾਫ਼ ਕੇਸ ਕਰਵਾ ਦਿੱਤਾ ਹੈ।
ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਦੇ ਡਰੱਗ ਕੇਸ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਪਰ ਉਚ ਅਦਾਲਤ ਨੇ ਮਾਮਲੇ ਵਿੱਚ ਮਜੀਠੀਆ ਦੀ ਗ੍ਰਿਫ਼ਤਾਰੀ ‘ਤੇ 3 ਦਿਨ ਲਈ ਰੋਕ ਲਾ ਦਿੱਤੀ ਹੈ। ਪੰਜਾਬ ਪੁਲਿਸ ਤਿੰਨ ਦਿਨਾਂ ਤੱਕ ਐਨਡੀਪੀਐਸ ਮਾਮਲੇ ਵਿੱਚ ਅਕਾਲੀ ਆਗੂ ਬਿਕਰਮਜੀਤ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੇਗੀ।
