ਜੇ ਬੱਚਿਆਂ ਦੀਆਂ ਐਨਕਾਂ ਦਾ ਵੱਧ ਰਿਹਾ ਨੰਬਰ ਤਾਂ ਇਹਨਾਂ ਗੱਲਾਂ ਦਾ ਰੱਖੋ ਧਿਆਨ

 ਜੇ ਬੱਚਿਆਂ ਦੀਆਂ ਐਨਕਾਂ ਦਾ ਵੱਧ ਰਿਹਾ ਨੰਬਰ ਤਾਂ ਇਹਨਾਂ ਗੱਲਾਂ ਦਾ ਰੱਖੋ ਧਿਆਨ

ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਵੀ ਐਨਕਾਂ ਲੱਗ ਰਹੀਆਂ ਹਨ। ਇਸ ਦਾ ਕਾਰਨ ਸਮਾਰਟਫੋਨ ਅਤੇ ਲੈਪਟਾਪ ਸਕਰੀਨ ਦੀ ਬਹੁਤ ਜ਼ਿਆਦਾ ਵਰਤੋਂ ਕਰਨਾ ਹੈ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਟੀਵੀ ਦੇਖਣ ਅਤੇ ਵੀਡੀਓ ਗੇਮਾਂ ਨੂੰ ਜ਼ਿਆਦਾ ਦੇਰ ਤੱਕ ਦੇਖਣ ਕਾਰਨ ਵੀ ਬੱਚਿਆਂ ਦੀਆਂ ਅੱਖਾਂ ਖ਼ਰਾਬ ਹੋ ਰਹੀਆਂ ਹਨ।

Kids' Blue Light Glasses - All About Vision

ਜਾਣੋ ਕਿਵੇਂ ਕਰੀਏ ਦੇਖਭਾਲ

ਬੱਚਿਆਂ ਦਾ ਸਕ੍ਰੀਨ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਦੀਆਂ ਅੱਖਾਂ ਸੁਰੱਖਿਅਤ ਰਹਿਣ ਤਾਂ ਸਕਰੀਨ ਟਾਈਮਿੰਗ ਦਾ ਸਮਾਂ ਨਿਰਧਾਰਤ ਕਰੋ ਤਾਂ ਜੋ ਉਹ ਫੋਨ ਜਾਂ ਲੈਪਟਾਪ ‘ਤੇ ਜ਼ਿਆਦਾ ਖਰਚ ਨਾ ਕਰਨ।

7 Healthy Food Alternatives for Your Kids « Solluna by Kimberly Snyder

ਸਕਰੀਨ ’ਤੇ ਅੱਖਰ ਵੱਡੇ ਕਰਕੇ ਪੜ੍ਹਾਓ

ਅੱਜ ਕੱਲ੍ਹ ਬੱਚੇ ਅਕਸਰ ਫ਼ੋਨ ਜਾਂ ਕੰਪਿਊਟਰ ‘ਤੇ ਹੋਮਵਰਕ ਕਰਦੇ ਹਨ, ਅਜਿਹੇ ‘ਚ ਜੇ ਅੱਖਰ ਬਹੁਤ ਨਿੱਕੇ ਹੋਣ ਤਾਂ ਉਨ੍ਹਾਂ ਨੂੰ ਅੱਖਾਂ ‘ਤੇ ਜ਼ਿਆਦਾ ਜ਼ੋਰ ਦੇਣ ਪੈਂਦਾ ਹੈ। ਜਦੋਂ ਵੀ ਬੱਚੇ ਨੂੰ ਹੋਮਵਰਕ ਕਰਵਾਉਂਦੇ ਹੋ ਤਾਂ ਅੱਖਰਾਂ ਨੂੰ ਜ਼ੂਮ ਕਰੋ ਜਾਂ ਵੱਡਾ ਕਰੋ। ਇਸ ਨਾਲ ਅੱਖਾਂ ‘ਤੇ ਜ਼ਿਆਦਾ ਦਬਾਅ ਨਹੀਂ ਪਵੇਗਾ।

ਪੌਸ਼ਟਿਕ ਭੋਜਨ

ਅੱਖਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਬੱਚਿਆਂ ਨੂੰ ਪੌਸ਼ਟਿਕ ਆਹਾਰ ਦਿਓ। ਖਾਸ ਤੌਰ ‘ਤੇ ਉਹ ਹਰੀਆਂ ਪੱਤੇਦਾਰ ਸਬਜ਼ੀਆਂ, ਦਾਲ, ਗਾਜਰ, ਮੂਲੀ, ਦੁੱਧ, ਦਹੀਂ ਆਦਿ ਭੋਜਨ ਜ਼ਰੂਰ ਲੈਣ ਤਾਂ ਜੋ ਉਨ੍ਹਾਂ ਨੂੰ ਲੋੜੀਂਦੇ ਪੋਸ਼ਕ ਤੱਤ ਮਿਲ ਸਕਣ।

ਅੱਖਾਂ ਦੀ ਜਾਂਚ

ਬੱਚਿਆਂ ਦੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਉਨ੍ਹਾਂ ਦਾ ਨਿਯਮਤ ਚੈਕਅੱਪ ਕਰਵਾਓ। ਇਹ EyesSight ਵੀਕ ਦਾ ਸਮੇਂ ਸਿਰ ਪਤਾ ਲਗਾਉਂਦਾ ਹੈ। ਜਿਸ ਨਾਲ ਗੰਭੀਰ ਸਮੱਸਿਆਵਾਂ ਨੂੰ ਹੋਣ ਤੋਂ ਵੀ ਰੋਕਿਆ ਜਾ ਸਕਦਾ ਹੈ।

Leave a Reply

Your email address will not be published.